ਚਮਕੀਲਾ ਤੇ ਅਮਰਜੋਤ ਦੀ ਬਰਸੀ ’ਤੇ ਸੱਭਿਆਚਾਰਕ ਮੇਲਾ ਅੱਜ
ਚਮਕੀਲਾ ਅਤੇ ਅਮਰਜੋਤ ਦੀ ਬਰਸੀ ’ਤੇ ਸੱਭਿਆਚਾਰਕ ਮੇਲਾ ਅੱਜ
Publish Date: Sat, 07 Mar 2026 06:44 PM (IST)
Updated Date: Sat, 07 Mar 2026 06:48 PM (IST)

ਗਾਇਕੀ ਦੇ ਖੁੱਲ੍ਹੇ ਅਖਾੜੇ ’ਚ ਲੋਕਾਂ ਦਾ ਮਨੋਰੰਜਨ ਕਰਨਗੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਅਤੇ ਹੋਰ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬੀ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ ਸਵਰਗੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ 38ਵੀਂ ਸਾਲਾਨਾ ਬਰਸੀ ’ਤੇ ਸੱਭਿਆਚਾਰਕ ਸਮਾਗਮ 8 ਮਾਰਚ ਦਿਨ ਐਤਵਾਰ ਨੂੰ ਦੁੱਗਰੀ ਦੀ ਸਬਜ਼ੀ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਚਮਕੀਲੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ, ਜਵਾਈ ਦਿਲਰਾਜ ਪਿੰਕਾ, ਚੇਅਰਮੈਨ ਦੇਵ ਮਾਨ ਵਿਧਾਇਕ ਨਾਭਾ,ਉਪ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਵਿਧਾਇਕ ਤੇ ਕਲੱਬ ਦੇ ਪ੍ਰਧਾਨ ਬਲਜੇਤ ਸਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਸ਼ਰੋਮਣੀ ਗਾਇਕ ਪਾਲੀ ਦੇਤਵਾਲੀਆ, ਪ੍ਰਸਿੱਧ ਗਾਇਕਾ ਅਮਨ ਰੋਜ਼ੀ, ਰਣਜੀਤ ਮਣੀ, ਕਰਮਜੀਤ ਅਨਮੋਲ, ਲਾਭ ਹੀਰਾ, ਸੁੱਚਾ ਰੰਗੀਲਾ, ਮਨਦੀਪ ਮੈਂਡੀ, ਗਿੱਲ ਹਰਦੀਪ, ਸਰਬਜੀਤ ਚੀਮਾ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਸੋਹਣ ਸਿਕੰਦਰ ਹਰਜੀਤ ਸਿੱਧੂ, ਪ੍ਰਵੀਨ ਦਰਦੀ, ਭਾਗ ਸੰਦਲੀ, ਤਨਵੀਰ ਜਲਾਲ, ਕਮਲ ਖ਼ਾਨ, ਹਰਵਿੰਦਰ ਹੈਰੀ, ਸੀਫਾ, ਮੁਹੰਮਦ ਇਰਸ਼ਾਦ, ਸਿਮਰਨ ਰਾਜ ਤੇ ਹੋਰ ਕਲਾਕਾਰ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਸੰਗੀਤਕਾਰ ਸਚਿਨ ਆਹੂਜਾ, ਕਰਮਜੀਤ ਅਨਮੋਲ, ਲਾਭ ਹੀਰਾ, ਸੰਜੀਵ ਆਨੰਦ, ਗੀਤਕਾਰ ਅਲਬੇਲ ਬਰਾੜ ਤੇ ਬਾਰਾਊਨ ਕੁੜੀ ਹਰਪਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਚਮਕੀਲੇ ਦੀ ਧੀ ਅਮਨਦੀਪ ਕੌਰ, ਗੁਰਮੀਤ ਬੜੂੰਦੀ, ਮੇਜਰ ਸਿੰਘ ਜਖੇਪਲ, ਦੀਦਾਰ ਚਾਪੜਾ, ਪ੍ਰਦੀਪ ਅੱਪੂ ਤੇ ਗੁਰਦੀਪ ਦੀਪੀ ਕਮੇਟੀ ਮੈਂਬਰ ਹਾਜ਼ਰ ਸਨ।