ਸੋਮਨਾਥ ਜੋਤਿਰÇਲਿੰਗ ਦੇ ਦਰਸ਼ਨਾਂ ਨੂੰ ਉਮੜਿਆ ਜਨ ਸੈਲਾਬ
ਵਿਜਡਮ ਸਕੂਲ ਦੇ ਵਿਹੜੇ ਹਜਾਰ ਸਾਲ ਪੁਰਾਣੇ ਸੋਮਨਾਥ ਜੋਤਿਰÇਲੰਗ ਦੇ ਦਰਸ਼ਨਾਂ ਨੂੰ ਉਮੜਿਆ ਜਨ ਸੈਲਾਬ
Publish Date: Tue, 24 Feb 2026 07:00 PM (IST)
Updated Date: Wed, 25 Feb 2026 04:10 AM (IST)

-ਰੁਦਰਾਕਸ਼ ਪੂਜਾ ਨਾਲ ਮਾਹੌਲ ਹੋਇਆ ਸ਼ਿਵਮਈ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਵਿਜਡਮ ਇੰਟਰਨੈਸ਼ਨਲ ਸਕੂਲ ਵਿਖੇ ਹਜਾਰ ਸਾਲ ਪੁਰਾਤਣ ਸੋਮਨਾਥ ਜੋਤਿਰÇਲਿੰਗ ਦੇ ਦਰਸ਼ਨਾਂ ਨੂੰ ਸ਼ਰਧਾਲੂਆਂ ਦਾ ਸਮੁੰਦਰ ਉਮੜਿਆ। ਜੈਕਾਰਿਆਂ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਵਿਚ ਸ਼ਾਨਦਾਰ ਸਵਾਗਤ ਦੇ ਨਾਲ ਵਿਜਡਮ ਸਕੂਲ ਦੇ ਵਿਦਿਆਰਥੀ ਕਲਾਕਾਰਾਂ ਨੇ ਸਰਸਵਤੀ ਅਤੇ ਗਣੇਸ਼ ਵੰਦਨਾ ਦੀ ਪੇਸ਼ਕਾਰੀ ਨਾਲ ਮਾਹੌਲ ਧਾਰਮਿਕਮਈ ਬਣਿਆ। ਚਾਰ ਚੁਫੇਰਿਓਂ ਪੂਜਾ ਅਰਚਨਾ ਅਤੇ ਧਾਰਮਿਕ ਭਜਨਾਂ ਦੇ ਦੌਰ ਵਿਚ ਸ਼ਿਵਮਈ ਮਹਿਮਾ ਦੀ ਗੂੰਜ ਰਹੀ। ਵੈਦਿਕ ਧਰਮ ਸਥਾਨ ਦੇ ਸਹਿਯੋਗ ਨਾਲ ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦੇ ਅਸ਼ੀਰਵਾਦ ਸਦਕਾ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਵੈਦ ਮੰਤਰਾਂ ਦੇ ਉਚਾਰਣ ਦੇ ਨਾਲ ਰੁਦਰ ਅਭਿਸ਼ੇਕ ਕੀਤਾ ਗਿਆ। ਇਸ ਦੇ ਨਾਲ ਹੀ ਭਜਨ ਗਾਇਕਾ ਵੱਲੋਂ ਸ਼ਿਵ ਅਰਾਧਨਾ ਗਾਉਂਦਿਆਂ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਅਤੇ ਪ੍ਰਿੰਸੀਪਲ ਅਨੀਤਾ ਕਾਲੜਾ ਨੇ ਕਿਹਾ ਕਿ ਹਜਾਰ ਸਾਲ ਪੁਰਾਣੇ ਸ਼ਿਵਲਿੰਗ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਭਾਗਾਂ ਵਾਲੇ ਹਨ। ਵਿਜਡਮ ਇੰਟਰਨੈਸ਼ਨਲ ਸਕੂਲ ਨੂੰ ਇਸ ਧਾਰਮਿਕ ਸਮਾਗਮ ਲਈ ਚੁਣਿਆ ਜਾਣਾ ਉਨ੍ਹਾਂ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਜ਼ਡਮ ਸਕੂਲ ਇਲਾਕੇ ਦੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਅਤੇ ਸਹੂਲਤਾਂ ਪ੍ਰਦਾਨ ਕਰਨ ਵਿਚ ਹਮੇਸ਼ਾ ਅੱਗੇ ਰਿਹਾ ਹੈ। ਘੱਟ ਫੀਸਾਂ ਅਤੇ ਨਾਮਾਤਰ ਵਾਹਨਾਂ ਦੇ ਖਰਚਿਆਂ ਦੇ ਨਾਲ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦੇਣ ਸਦਕਾ ਇਹ ਸਕੂਲ ਕੁਝ ਸਮੇਂ ਵਿਚ ਹੀ ਵੱਡਾ ਨਾਮਣਾ ਖੱਟ ਰਿਹਾ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਉਨ੍ਹਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਵਿਜਡਮ ਇੰਟਰਨੈਸ਼ਨਲ ਸਕੂਲ ਦੇ ਨਿਖਿਲ ਕਾਲੜਾ ਨੇ ਇਸ ਸਮਾਗਮ ਲਈ ਆਟ ਆਫ਼ ਲਿਵਿੰਗ ਦੇ ਪ੍ਰਤੀਨਿਧਤਾਂ ਅਨੁਜ ਸੂਦ, ਵੰਦਨਾ ਸੂਦ ਅਤੇ ਮੋਹਿਤ ਅਗਰਵਾਲ ਦਾ ਧੰਨਵਾਦ ਕੀਤਾ। ਇਸ ਸਮੇਂ ਜਗਰਾਓਂ ਸਿਵਲ ਹਸਪਤਾਲ ਦੇ ਐਸਐਮਓ ਡਾ. ਗੁਰਵਿੰਦਰ ਕੌਰ, ਡਾ. ਧੀਰਜ ਸਿੰਗਲਾ, ਡਾ. ਸੰਗੀਨਾ ਗਰਗ, ਡੀਏਵੀ ਸੰਸਥਾ ਦੇ ਸਤੀਸ਼ ਸ਼ਰਮਾ, ਸਮਾਜ ਸੇਵੀ ਰਾਜਿੰਦਰ ਜੈਨ ਕਾਕਾ, ਗੁਰਿੰਦਰ ਸਿਘ ਸਿੱਧੂ, ਰਾਜਿੰਦਰ ਜੈਨ, ਪੰਕਜ ਗਰੋਵਰ, ਓਮੇਸ਼ ਛਾਬੜਾ, ਸੋਨੀ ਮਲਹੋਤਰਾ, ਹਿੰਮਤ ਵਰਮਾ, ਸਤੀਸ਼ ਬਾਂਸਲ, ਰਾਜਨ ਖੁਰਾਣਾ, ਮੋਹਿਤ ਗੁਪਤਾ, ਗੁਲਸ਼ਨ ਅਰੋੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਸਾਬਕਾ ਪ੍ਰਧਾਨ ਗੌਰਵ ਖੁੱਲਰ, ਸੁਖਦੇਵ ਸਿੰਘ ਸ਼ੇਰਪੁਰੀ, ਡਾ. ਨਰਿੰਦਰ ਸਿੰਘ ਆਦਿ ਹਾਜ਼ਰ ਸਨ।