ਕੌਂਸਲਰ ਨਿਧੀ ਗੁਪਤਾ ਨੇ ਸਿਆਸੀ ਆਗੂਆਂ ਨਾਲ ਖੇਡੀ ਫੁੱਲਾਂ ਦੀ ਹੋਲੀ
ਕੌਂਸਲਰ ਨਿਧੀ ਗੁਪਤਾ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲਕੇ ਮਨਾਈ ਫੁੱਲਾਂ ਨਾਲ ਹੋਲੀ
Publish Date: Thu, 05 Mar 2026 07:12 PM (IST)
Updated Date: Fri, 06 Mar 2026 04:09 AM (IST)

ਫੋਟੋ- 24 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ’ਚ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 19 ਦੀ ਕੌਂਸਲਰ ਨਿਧੀ ਗੁਪਤਾ ਰਾਮ ਦਰਬਾਰ ਮੰਦਰ ਦੇ ਵਿਹੜੇ ’ਚ ਕਰਵਾਏ ਗਏ ਸਮਾਗਮ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰੰਗਾਂ ਤੋਂ ਕਿਨਾਰਾ ਕਰਦੇ ਹੋਏ ਇੱਕੋ ਮੈਦਾਨ ’ਚ ਸਾਂਝੇ ਤੌਰ ’ਤੇ ਫੁੱਲਾਂ ਨਾਲ ਹੋਲੀ ਦਾ ਤਿਉਹਾਰ ਭਾਈਚਾਰਕ ਮਾਹੌਲ ’ਚ ਮਨਾਇਆ। ਕੌਂਸਲਰ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰਵਾਏ ਇਸ ਸਮਾਗਮ ’ਚ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਸੇਵੀ, ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਭਗਵਾਨ ਠਾਕੁਰ ਜੀ ਦੀ ਉਸਤਤ ਨਾਲ ਹੋਈ ਅਤੇ ਬਾਅਦ ਵਿੱਚ ਸਾਰਿਆਂ ਨੇ ਰੰਗਾਂ ਦੀ ਵਰਤੋਂ ਨਾ ਕਰਦੇ ਹੋਏ ਫੁੱਲਾਂ ਨਾਲ ਹੋਲੀ ਖੇਡੀ। ਇਸ ਦੌਰਾਨ ਵਰਿੰਦਾਵਨ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਭਜਨ ਗਾਇਕਾ ਮਾਧਵੀ ਸ਼ਰਮਾ ਅਤੇ ਭਜਨ ਗਾਇਕ ਪਾਰਸ ਲਾਡਲਾ ਨੇ ਆਪਣੇ ਸੁਰੀਲੇ ਭਜਨਾਂ ਨਾਲ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ। ਇਸ ਮੌਕੇ ਤੇ ਸਮਾਗਮ ਵਿੱਚ ਪੁੱਜੇ ਪਤਵੰਤਿਆਂ ਦਾ ਕੌਂਸਲਰ ਨਿਧੀ ਗੁਪਤਾ ਵੱਲੋਂ ਪਵਿੱਤਰ ਸ੍ਰੀਮਦ ਭਗਵਦ ਗੀਤਾ ਨਾਲ ਸਨਮਾਨ ਕੀਤਾ ਗਿਆ। ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਦੇ ਮੈਂਬਰਾਂ ਮਿਤੇਸ਼ ਜਿੰਦਲ ਅਤੇ ਰੋਹਿਤ ਮੱਗੋ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਅਧਿਆਤਮਿਕ ਢੰਗ ਨਾਲ ਮਨਾਈ ਗਈ। ਰੋਹਿਤ ਗੋਇਲ ਅਤੇ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਰਸਾਇਣਕ ਰੰਗਾਂ ਦੀ ਬਜਾਏ ਫੁੱਲਾਂ ਨਾਲ ਹੋਲੀ ਖੇਡਕੇ ਸਮਾਜ ਨੂੰ ਵਾਤਾਵਰਣ ਅਨੁਕੂਲ ਸੁਨੇਹਾ ਦਿੱਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੌਂਸਲਰ ਨਿਧੀ ਗੁਪਤਾ ਨੇ ਕਿਹਾ ਕਿ ਅੱਜ ਸਮੇਂ ਬਜ਼ਾਰਾਂ ਵਿੱਚ ਉਪਲਬਧ ਰਸਾਇਣਕ ਰੰਗ ਸਿਹਤ ਲਈ ਹਾਨੀਕਾਰਕ ਹਨ ਅਤੇ ਕਈ ਵਾਰ ਨੌਜਵਾਨ ਵੀ ਇਸ ਤਿਉਹਾਰ ਨੂੰ ਲਾਪ੍ਰਵਾਹੀ ਨਾਲ ਮਨਾਉਂਦੇ ਹੋਏ ਦੂਸਰਿਆਂ ਤੇ ਖੁਦ ਨੂੰ ਨੁਕਸਾਨ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ ਹੈ, ਸਗੋਂ ਦਿਲਾਂ ਨੂੰ ਜੋੜਨ ਦਾ ਤਿਉਹਾਰ ਹੈ, ਜੋ ਸਾਡੇ ਭਾਈਚਾਰਕ ਰਿਸ਼ਤਿਆਂ ਨੂੰ ਮਜਬੂਤ ਕਰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਭਾਜਪਾ ਪੰਜਾਬ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਲੱਕੀ ਚੌਧਰੀ, ਜਸਪ੍ਰੀਤ ਕੌਰ, ਅਸ਼ਵਨੀ ਸ਼ਰਮਾ, ਸਿਮਰਨਪ੍ਰੀਤ ਕੌਰ, ਪ੍ਰਦੀਪ ਸ਼ਰਮਾ ਗੈਂਬੀ, ਆਪ ਜ਼ਿਲ੍ਹਾ ਮੀਡੀਆ ਪ੍ਰਧਾਨ ਪੁਨੀਤ ਸਾਹਨੀ, ਲੇਬਰ ਬੋਰਡ ਦੇ ਡਾਇਰੈਕਟਰ ਅਜੈ ਮਿੱਤਲ, ਕੌਂਸਲਰ ਹੈਪੀ ਸ਼ੇਰਪੁਰੀਆ ਤੇ ਕੌਂਸਲਰ ਗੌਰਵਜੀਤ ਸਿੰਘ ਗੋਰਾ, ਕੌਂਸਲਰ ਕਮਲ ਅਰੋੜਾ ਸਮੇਤ ਵੱਡੀ ਗਿਣਤ ’ਚ ਵਾਰਡ ਵਾਸੀ ਹਾਜ਼ਰ ਸਨ।