ਭਾਡੇਵਾਲ ਤੋਂ ਜਰਗ ਤੱਕ 9.5 ਕਿਲੋਮੀਟਰ ਸੜਕ ਦਾ ਨਿਰਮਾਣ ਸ਼ੁਰੂ
ਭਾਡੇਵਾਲ ਤੋਂ ਜਰਗ ਤੱਕ 9.5 ਕਿਲੋਮੀਟਰ ਸੜਕ ਦਾ ਨਿਰਮਾਣ ਸ਼ੁਰੂ
Publish Date: Wed, 21 Jan 2026 06:50 PM (IST)
Updated Date: Thu, 22 Jan 2026 04:07 AM (IST)

12 ਫੁੱਟ ਤੋਂ ਵਧਾ ਕੇ 18 ਫੁੱਟ ਚੌੜੀ ਬਣੇਗੀ ਸੜਕ, ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਨਾਲ 6 ਕਰੋੜ ਰੁਪਏ ਜਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਇਲ : ਪਿੰਡ ਭਾਡੇਵਾਲ ਤੋਂ ਜਰਗ ਤੱਕ ਕਰੀਬ ਸਾਢੇ ਨੌ ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਦਾ ਨੀਂਹ ਪੱਥਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਰੱਖਿਆ ਗਿਆ। ਇਹ ਸੜਕ ਲਗਭਗ 13 ਸਾਲਾਂ ਬਾਅਦ ਬਣਨ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਖਾਸ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸੜਕ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸਨੂੰ ਪਹਿਲਾਂ ਮੌਜੂਦ 12 ਫੁੱਟ ਚੌੜਾਈ ਤੋਂ ਵਧਾ ਕੇ ਹੁਣ 18 ਫੁੱਟ ਚੌੜਾ ਤਿਆਰ ਕੀਤਾ ਜਾ ਰਿਹਾ ਹੈ। ਸੜਕ ਚੌੜੀ ਹੋਣ ਨਾਲ ਆਵਾਜਾਈ ਹੋਰ ਸੁਗਮ ਹੋਵੇਗੀ ਤੇ ਹਾਦਸਿਆਂ ਦੀ ਸੰਭਾਵਨਾ ਵਿੱਚ ਵੀ ਵੱਡੀ ਕਮੀ ਆਵੇਗੀ। ਖ਼ਾਸ ਕਰਕੇ ਸਕੂਲੀ ਬੱਸਾਂ, ਐਂਬੂਲੈਂਸਾਂ, ਖੇਤੀਬਾੜੀ ਵਾਲੇ ਵਾਹਨਾਂ ਤੇ ਦੋ-ਤਰਫ਼ਾ ਟ੍ਰੈਫਿਕ ਲਈ ਇਹ ਸੜਕ ਬਹੁਤ ਲਾਭਦਾਇਕ ਸਾਬਤ ਹੋਵੇਗੀ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੜਕ ਦੀ ਹਾਲਤ ਬਹੁਤ ਹੀ ਖਸਤਾਹਾਲ ਸੀ। ਬਰਸਾਤ ਦੇ ਦਿਨਾਂ ’ਚ ਚਿੱਕੜ ਤੇ ਟੋਇਆਂ ਕਾਰਨ ਆਉਣ-ਜਾਣ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਕਈ ਵਾਰ ਮਰੀਜ਼ਾਂ ਨੂੰ ਹਸਪਤਾਲ ਲਿਜਾਣ ’ਚ ਵੀ ਦੇਰੀ ਹੋ ਜਾਂਦੀ ਸੀ। ਹੁਣ ਸੜਕ ਦੇ ਨਿਰਮਾਣ ਨਾਲ ਭਾਡੇਵਾਲ, ਜਰਗ ਸਮੇਤ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।