ਜਗਰਾਓਂ ਤੋਂ 25 ਬੱਸਾਂ ਦੇ ਕਾਫ਼ਲੇ ਨਾਲ ਬਰਨਾਲਾ ਰੈਲੀ ’ਚ ਪੁੱਜੇ ਕਾਂਗਰਸੀ
ਜਗਰਾਓਂ ਤੋਂ 25 ਬੱਸਾਂ ਦੇ ਕਾਫ਼ਲੇ ਨਾਲ ਬਰਨਾਲਾ ਰੈਲੀ ’ਚ ਪੁੱਜੇ ਕਾਂਗਰਸੀ
Publish Date: Sat, 28 Feb 2026 07:07 PM (IST)
Updated Date: Sun, 01 Mar 2026 04:11 AM (IST)

-ਹਲਕਾ ਇੰਚਾਰਜ ਤੇ ਬਲਾਕ ਪ੍ਰਧਾਨਾਂ ਨੇ ਕੀਤੀ ਅਗਵਾਈ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਕੀਤੀ ਗਈ ਬਰਨਾਲਾ ਰੈਲੀ ਲਈ ਜਗਰਾਓਂ ਤੋਂ 25 ਬੱਸਾਂ ਦੇ ਕਾਫ਼ਲੇ ਨਾਲ ਕਾਂਗਰਸੀ ਰਵਾਨਾ ਹੋਏ। ਜਗਰਾਓਂ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਬਲਾਕ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਾਂਗਰਸੀ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਇਕੱਠੇ ਹੋਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਦੀ ਬਰਨਾਲਾ ਰੈਲੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਆਮਦ ਨੂੰ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜੇ ਹਾਲਾਤ, ਪੰਜਾਬ ਦੀ ਮੌਜੂਦਾ ਸਰਕਾਰ ਤੋਂ ਦੁਖੀ ਹਰ ਇੱਕ ਵਰਗ, ਮਜ਼ਦੂਰ, ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਨਾ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਟਕਾਉਣ ਸਮੇਤ ਵੱਖ ਵੱਖ ਮੁੱਦਿਆਂ ’ਤੇ ਜਿਸ ਤਰ੍ਹਾਂ ਸੂਬਾ ਸਰਕਾਰ ਕੁੰਭਕਰਨੀਂ ਨੀਂਦ ਸੁੱਤੀ ਪਈ ਹੈ, ਉਸ ਤੋਂ ਇਸ ਸਰਕਾਰ ਦਾ ਸੱਤਾ ਵਿਚੋਂ ਜਾਣਾ ਤੈਅ ਹੋ ਚੁੱਕਾ ਹੈ। ਕਾਂਗਰਸ ਪਾਰਟੀ ਜਿਸ ਨੇ ਪਹਿਲਾਂ ਵੀ ਪੰਜਾਬ ’ਚੋਂ ਕਾਲੇ ਦੌਰ ਦਾ ਖ਼ਾਤਮਾ ਕੀਤਾ, ਉਸੇ ਤਰ੍ਹਾਂ ਹੁਣ ਵੀ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਠੀਕ ਕਰਨ ਲਈ ਕਾਂਗਰਸ ਦਾ ਆਉਣਾ ਜ਼ਰੂਰੀ ਹੈ। ਇਸ ਮੌਕੇ ਕੁਲਵੰਤ ਸਿੰਘ, ਪਰਮ ਸਿੰਘ, ਜਸਵੀਰ ਸਿੰਘ ਧਾਲੀਵਾਲ, ਜਸਦੇਵ ਸਿੰਘ ਸਿੱਧੂ, ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਲਾਲੀ ਅਲੀਗੜ੍ਹ, ਗੁਰਜੀਤ ਸਿੰਘ ਗੀਟਾ, ਜਗਜੀਤ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਵਿਰਕ, ਸਤਿੰਦਰਜੀਤ ਸਿੰਘ ਤਤਲਾ, ਅਮਰਨਾਥ ਕਲਿਆਣ, ਕੌਂਸਲਰ ਵਿਕਰਮ ਜੱਸੀ, ਡਾ. ਇਕਬਾਲ ਸਿੰਘ, ਸੁਖਚੈਨ ਸਿੰਘ, ਕੌਂਸਲਰ ਹਿਮਾਂਸ਼ੂ ਮਲਿਕ, ਕਰਮਜੀਤ ਸਿੰਘ, ਬੰਤਾ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।