- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪਾਰਟੀ ਨੇ ਲਾਇਆ ਵਿਸ਼ਾਲ ਧਰਨਾ

ਹੈਪੀ ਜੱਲ੍ਹਾ, ਪੰਜਾਬੀ ਜਾਗਰਣ
ਪਾਇਲ : ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਕਾਂਗਰਸ ਪਾਰਟੀ ਹਲਕਾ ਪਾਇਲ ਦੀਆਂ ਮਹਿਲਾ ਵਰਕਰਾਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸ ਦੀਆਂ ਵੱਖ-ਵੱਖ ਪਿੰਡਾਂ ਤੋਂ ਪੁੱਜੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ’ਚ ਇਕੱਤਰ ਹੋਏ। ਜਿਉਂ ਹੀ ਕਾਂਗਰਸੀ ਵਰਕਰ ਵਿਧਾਇਕ ਗਿਆਸਪੁਰਾ ਦੇ ਦਫ਼ਤਰ ਸਾਹਮਣੇ ਇਕੱਠੇ ਹੋਏ ਤਾਂ ਉਨ੍ਹਾਂ ਦੇ ਸਮਰਥਕ ਦਫ਼ਤਰ ਦੇ ਬਾਹਰ ਜਮ੍ਹਾਂ ਹੋ ਗਏ ਜਿਨ੍ਹਾਂ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਅਤੇ ਸਾਬਕਾ ਵਿਧਾਇਕ ਲੱਖਾ ਦੇ ਖ਼ਿਲਾਫ਼ ਹਮਲੇ ਕੀਤੇ ਜਾਣ ਲੱਗੇ।
ਧਰਨਾਕਾਰੀਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਇਹ ਸ਼ਾਂਤਮਈ ਧਰਨਾ ਹੈ ਪ੍ਰੰਤੂ ਆਪ ਵਰਕਰ ਵਿਰੋਧ ਵਿੱਚ ਡਟੇ ਰਹੇ। ਕਰੀਬ 2 ਘੰਟੇ ਦੇ ਇਸ ਧਰਨੇ ਵਿੱਚ ਕਾਂਗਰਸ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਮੰਗ ਕੀਤੀ ਕਿ ‘ਆਪ’ ਸਰਕਾਰ ਵੱਲੋਂ ਚੋਣ ਮੈਨੀਫੈਸਟੋ ’ਚ ਬੀਬੀਆਂ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਚਾਰ ਸਾਲ ਨਿਕਲ ਜਾਣ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਲਈ ਚਾਰ ਸਾਲ ਦਾ ਬਕਾਇਆ 48 ਹਜ਼ਾਰ ਰੁਪਏ ਦਿੱਤਾ ਜਾਵੇ। ਕਾਂਗਰਸ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਸਤਿੰਦਰ ਦੀਪ ਕੌਰ ਦੀਪੀ ਮਾਂਗਟ, ਬਲਾਕ ਪ੍ਰਧਾਨ ਬਲਜੀਤ ਕੌਰ ਮਾਂਗਟ ਕੌਂਸਲਰ ਜੱਸਾ ਰੋੜੀਆਂ, ਯਾਦਵਿੰਦਰ ਸਿੰਘ ਜੰਡਾਲੀ, ਮਲਕੀਤ ਸਿੰਘ ਧਾਲੀਵਾਲ ਆਦ ਬੁਲਾਰਿਆਂ ਨੇ ਕਿਹਾ ਕਿ ਧਾਰਨਾ ਦੇਣਾ ਹਰ ਪਾਰਟੀ ਦਾ ਨਿੱਜੀ ਹੱਕ ਹੈ, ਪਰੰਤੂ ਜਿਸ ਤਰੀਕੇ ਨਾਲ ‘ਆਪ’ ਵਰਕਰਾਂ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਆ ਕੇ ਧਰਨੇ ਨੂੰ ਸਾਬੋ ਤਾਜ ਕਰਨ ਦੇ ਯਤਨ ਕੀਤੇ ਗਏ ਉਹ ਸਭਿਅਕ ਤੌਰ ਤੇ ਪਸੰਦ ਨਹੀਂ ਕੀਤਾ ਜਾ ਸਕਦਾ। ਦੋਵਾਂ ਧਿਰਾਂ ਵਿੱਚ ਲਗਾਤਾਰ ਨਾਅਰੇਬਾਜ਼ੀ ਵੀ ਹੋਈ ਅਤੇ ਕਈ ਵਾਰ ਟਕਰਾਅ ਹੁੰਦਾ ਹੁੰਦਾ ਮਸਾ ਬਚਿਆ। ਆਪ ਵਰਕਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਅਤੇ ਗੁਰਕੀਰਤ ਸਿੰਘ ਕੋਠੜੀ ਖ਼ਿਲਾਫ਼ ਨਿੱਜੀ ਹਮਲੇ ਕਰ ਰਹੇ ਸਨ। ਸਿਤਮਜ਼ਰੀਫੀ ਇਹ ਰਹੀ ਕਿ ਆਪ ਵਰਕਰਾਂ ਨੂੰ ਕਿਸੇ ਨੇ ਵੀ ਹਟਾਉਣ ਜਾਂ ਸਮਝਾਉਣ ਦਾ ਯਤਨ ਨਹੀਂ ਕੀਤਾ ਜਦਕਿ ਇਸ ਧਰਨੇ ਵਿੱਚ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਯਤਨ ਕੀਤਾ ਗਿਆ ਕਿ ਉਹ ਪਹਿਲਾਂ ਸਾਡੀ ਗੱਲ ਸੁਣ ਅਸੀਂ ਉਨ੍ਹਾਂ ਦੀ ਸੁਣ ਕੇ ਜਾਵਾਂਗੇ। ਦੋਨਾਂ ਧਿਰਾਂ ਵਿੱਚ ਟਕਰਾ ਕਰੀਬ ਦੋ ਘੰਟੇ ਚੱਲਦਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਵੱਖ ਵੱਖ ਸਮੇਂ ਤੇ ਮਾਹੌਲ ਨੂੰ ਟਾਲਦੇ ਰਹੇ। ਹਾਲਾਤ ਕਈ ਵਾਰ ਕਾਬੂ ਤੋਂ ਬਾਹਰ ਵੀ ਹੋਏ ਪ੍ਰੰਤੂ ਸਿਆਣੇ ਤੇ ਸੂਝਵਾਨ ਸੱਜਣਾਂ ਨੇ ਇਸ ਮੌਕੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਲਗਾਤਾਰ ਦੋ ਘੰਟੇ ਧਰਨਾ ਲਾ ਕੇ ਇਸ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ।।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਦੂਜੀਆਂ ਪਾਰਟੀਆਂ ਦੇ ਲੋਕਤੰਤਰੀ ਹੱਕ ਨੂੰ ਸਾਬੋਤਾਜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਜਿਹਾ ਸਭਿਅਕ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਉਹਨਾਂ ਕਿਹਾ ਕਿ ਚੋਰ ਮਚਾਏ ਸ਼ੋਰ ਤੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਧਰਨੇ ਨੂੰ ਸਾਬੋਤਾਜ ਕਰਨ ਲੱਗੇ ਹੋਏ ਹਨ ਪ੍ਰੰਤੂ ਕਾਂਗਰਸੀ ਵਰਕਰ ਪਿੱਛੇ ਹਟਣ ਵਾਲੇ ਨਹੀਂ ਉਨ੍ਹਾਂ ਕਿਹਾ ਕਿ ਨਾਕਾਮੀਆਂ ਛਪਾਉਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਅਜਿਹੇ ਲੋਕਾਂ ਨੂੰ ਬੰਦੇ ਦੇ ਪੁੱਤ ਬਣਾ ਦਿਆਂਗੇ। ਉਨ੍ਹਾਂ ਕਿਹਾ ਕਿ ਦੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਾਨੂੰ ਇਹ ਹੱਕ ਦਿੱਤਾ ਹੈ।। ਉਹਨਾਂ ਕਿਹਾ ਕਿ ਜਦੋਂ ਬਤੌਰ ਵਿਧਾਇਕ ਹੁੰਦਿਆਂ ਮੇਰੇ ਪਾਸ ਉਸ ਵੇਲੇ ਦੇ ਹਲਕਾ ਇੰਚਾਰਜ ਗਿਆਸਪੁਰ ਆਏ ਸਨ ਤਾਂ ਮੈਂ ਦਫਤਰ ਵਿੱਚ ਉਨ੍ਹਾਂ ਨੂੰ ਚਾਹ ਪਾਣੀ ਪੁੱਛ ਕੇ ਸਤਿਕਾਰਯੋਗ ਦਿੱਤਾ ਸੀ ਪਰੰਤੂ ਅੱਜ ਇਹ ਨਵੀਆਂ ਪਿਰਤਾਂ ਪਾ ਰਹੇ ਹਨ ਉਹਨਾਂ ਕਿਹਾ ਕਿ ਸਵਾਲ 48 ਹਜ਼ਾਰ ਦਾ ਹੈ ਸਾਡਾ 48 ਸਾਡੀਆਂ ਬੀਬੀਆਂ ਨੂੰ ਦਿਓ ਅਸੀਂ ਕੋਈ ਧਰਮ ਨਹੀਂ ਲਾਵਾਂਗੇ।
ਇਸ ਮੌਕੇ ਭਾਵੇਂ ਪੰਜਾਬ ਪੁਲਿਸ ਦੇ ਉਪ ਕਪਤਾਨ ਜਸ ਬਿੰਦਰ ਸਿੰਘ ਖਹਿਰਾ ਅਤੇ ਸਥਾਨਕ ਐੱਸਐੱਚਓ ਆਪਣੀ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ ਪ੍ਰੰਤੂ ਜਿਸ ਤਰੀਕੇ ਨਾਲ ਧਰਨੇ ਦੇ ਹਾਲਾਤ ਬਾਰ ਬਾਰ ਬੇਕਾਬੂ ਹੋ ਰਹੇ ਸਨ , ਹਾਲਾਂਕਿ ਉਹ ਪੁਲਿਸ ਕਪਤਾਨ ਖਹਿਰਾ ਬਾਰ ਵਾਰ ਦੋਨਾਂ ਧਿਰਾਂ ਦੇ ਕੰਨ ’ਚ ਜਾ ਕੇ ਕੁਝ ਨਾ ਕੁਝ ਕਹਿੰਦੇ ਰਹੇ ਪ੍ਰੰਤੂ ਆਮ ਆਦਮੀ ਪਾਰਟੀ ਦੇ ਵਰਕਰ ਹਟੇ ਨਹੀਂ ਅਤੇ ਉਹ ਲਗਾਤਾਰ ਨਾਅਰੇਬਾਜ਼ੀ ਕੀਤੀ। ਹਾਲਾਤ ਕਈ ਵਾਰ ਬੇਕਾਬ ਵੀ ਹੁੰਦੇ ਰਹੇ ਪਰੰਤੂ ਅਜਿਹਾ ਰਵਈਆ ਸ਼ਾਇਦ ਪੁਲਿਸ ਦੇ ਧਿਆਨ ਵਿੱਚ ਨਹੀਂ ਸੀ।
----------
ਪੁਲਿਸ ਨੇ ਕਾਂਗਰਸ ਵਰਕਰਾਂ ਨੂੰ ਰੋਕਿਆ
ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀਪੀ ਮਾਂਗਟ ਬਲਾਕ ਪ੍ਰਧਾਨ ਬਲਜੀਤ ਕੌਰ ਮਾਂਗਟ ਦੀ ਟੀਮ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚੂੜੀਆਂ ਭੇਟ ਕਰਨ ਲਈ ਅੱਗੇ ਵਧ ਰਹੀਆਂ ਸਨ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਪੁਲਿਸ ਵਾਰ ਵਾਰ ਬੀਬੀਆਂ ਨੂੰ ਇਹ ਸਮਝਾਉਂਦੀ ਰਹੀ ਕਿ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਅਜਿਹਾ ਨਾ ਕਰੋ ਜਦਕਿ ਆਮ ਆਦਮੀ ਪਾਰਟੀ ਦੇ ਵਰਕਰ ਬਿਲਕੁਲ ਟਸ ਤੋਂ ਮਸ ਨਹੀਂ ਸਨ ਹੋ ਰਹੇ ਤੇ ਉਨ੍ਹਾਂ ਆਪਣੇ ਨਾਅਰੇਬਾਜ਼ੀ ਨੂੰ ਜਾਰੀ ਰੱਖਿਆ। ਇਸ ਮੌਕੇ ਬੀਬੀਆਂ ਨੇ ਚੂੜੀਆਂ ਲਹਿਰਾ ਕੇ ਆਪ ਵਰਕਰਾਂ ਨੂੰ ਦਿਖਾਈਆਂ ਅਤੇ ਕਿਹਾ ਕਿ ਤੁਸੀਂ 48 ਹਜ਼ਾਰ ਨਹੀਂ ਦੇ ਸਕਦੇ ਤਾਂ ਆਹ ਚੂੜੀਆਂ ਪਹਿਨ ਲਓ ਜ਼ਿੰਦਾਬਾਦ ਮੁਰਦਾਬਾਦ ਕਰਨ ਦੀ ਥਾਂ ਤੁਸੀਂ ਆਪਣੀ ਪਾਰਟੀ ਨੂੰ ਕੰਮ ਕਰਨ ਲਈ ਕਹੋ। ਇਸ ਮੌਕੇ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਸਮਾਂ ਛੇ ਮਹੀਨੇ ਤੋਂ ਵੀ ਘੱਟ ਰਹਿ ਗਿਆ ਹੈ ਨਾਅਰੇ ਮਾਰਨ ਦੀ ਥਾਂ ਆਪਣੀ ਸਰਕਾਰ ਨੂੰ ਕੁਝ ਸਮਝਾਓ ਤੇ ਇਲਾਕੇ ਲਈ ਕੁਝ ਕਰੋ।
ਇਸ ਮੌਕੇ ਕੌਂਸਲਰ ਜੱਸਾ ਰੋੜੀਆਂ, ਬੰਤ ਸਿੰਘ ਦਬੁਰਜੀ, ਬਿੱਕਰ ਸਿੰਘ ਚਣਕੋਈਆਂ ,ਗਿੱਲ ਬੇਰਕਲਾਂ, ਕੌਂਸਲਰ ਹਰਪ੍ਰੀਤ ਸਿੰਘ ਪਾਇਲ, ਪੱਪੂ ਨੰਬਰਦਾਰ ਦੋਰਾਹਾ, ਲਾਲਾ ਪਾਇਲ, ਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ