ਹਲਕਾ ਲੁਧਿਆਣਾ ਦੱਖਣੀ ’ਚ ਕਾਂਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ
ਹਲਕਾ ਲੁਧਿਆਣਾ ਦੱਖਣੀ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਭਰਵਾਂ ਹੁੰਗਾਰਾ
Publish Date: Wed, 28 Jan 2026 07:20 PM (IST)
Updated Date: Thu, 29 Jan 2026 04:10 AM (IST)

- ਚੀਮਾ ਦੀ ਅਗਵਾਈ ਹੇਠ ਹਲਕਾ ਵਾਸੀ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਫੋਟੋ ਨੰਬਰ-43 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ’ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਤੱਕੜਾ ਹੁੰਗਾਰਾ ਮਿਲਿਆ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੀ ਗਿਣਤੀ ’ਚ ਆਹੁਦੇਦਾਰ ਤੇ ਵਰਕਰ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਜਿਨ੍ਹਾਂ ’ਚ ਵੱਡੀ ਗਿਣਤੀ ਪ੍ਰਵਾਸੀਆਂ ਦੀ ਦੇਖਣ ਨੂੰ ਮਿਲੀ। ਚੀਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ’ਚ ਹਰੇਕ ਮਿਹਨਤੀ ਵਰਕਰ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਅਤੇ ਹੁਣ ਵੀ ਕਾਂਗਰਸ ਵਿਚ ਸ਼ਾਮਲ ਹੋਏ ਵਿਅਕਤੀਆਂ ਨੂੰ ਦਰਜਾ ਬ ਦਰਜਾ ਅਹੁਦੇਦਾਰੀਆਂ ਦੇ ਕੇ ਮਾਣ ਬਖਸ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੰਧ ’ਤੇ ਲਿਖਿਆ ਸੱਚ ਹੈ ਕਿ 2027 ’ਚ ਕਾਂਗਰਸ ਪਾਰਟੀ ਦੀ ਸਰਕਾਰ ਵੱਡੇ ਫਰਕ ਨਾਲ ਪੰਜਾਬ ’ਚ ਆਵੇਗੀ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਿਨਾਂ ਪੈਸੇ ਦੇ ਕੋਈ ਕੰਮ ਨਹੀਂ ਕੀਤਾ, ਇਥੋਂ ਤੱਕ ਕਿ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਨ੍ਹਾਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਚੀਮਾ ਨੇ ਕਿਹਾ ਕਿ ਹੁਣ ਪੰਜਾਬ ਵਾਸੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਜਿਸ ਦੇ ਰਾਜ ਵਿੱਚ ਆਸਾਨੀ ਨਾਲ ਸਰਕਾਰੇ ਦਰਬਾਰੇ ਲੋਕਾਂ ਦੇ ਕੰਮ ਹੋ ਜਾਂਦੇ ਸਨ, ਪਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਵੀ ਨਹੀਂ ਸੁਣੀ ਜਾਂਦੀ। ਕਿਉਂਕਿ ਇਹਨਾਂ ਦੇ ਸਿਰ ਤੇ ਦਿੱਲੀ ਤੋਂ ਭੇਜੇ ਹੋਏ ਭਾਈ ਸਾਹਿਬ ਬੈਠੇ ਹੋਏ ਹਨ। ਜਿਨਾਂ ਦੇ ਇਸ਼ਾਰੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਜਿਸ ਬਾਰੇ ਇਹਨਾਂ ਦੇ ਆਪਣੇ ਆਗੂ ਅਹਿਬਾਬ ਸਿੰਘ ਗਰੇਵਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿ ਰਹੇ ਹਨ। ਇਸ ਮੌਕੇ ਤੇ ਪ੍ਰਵਾਸੀ ਆਗੂ ਸਤਿਆ ਪ੍ਰਕਾਸ਼ ਸੋਨੂ ਅਤੇ ਜੈ ਪ੍ਰਕਾਸ਼ ਪਟੇਲ ਨੇ ਸਮੁੱਚੀ ਕਾਂਗਰਸ ਹਾਈ ਕਮਾਂਡ ਦਾ ਖਾਸ ਕਰਕੇ ਹਲਕਾ ਇੰਚਾਰਜ ਈਸ਼ਵਰ ਜੋਤ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਂਗਰਸ ਹਾਈ ਕਮਾਂਡ ਉਹਨਾਂ ਦੀ ਜੋ ਵੀ ਡਿਊਟੀ ਲਗਾਏਗੀ। ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਹੋਰ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਮੌਜੂਦਾ ਸਰਕਾਰ ਦੀਆਂ ਨਲਾਇਕੀਆਂ ਨੂੰ ਘਰ ਘਰ ਪੁਚਾਉਣ ਲਈ ਦਿਨ ਰਾਤ ਇਕ ਕਰ ਦੇਣਗੇ ਅਤੇ 2027 ਵਿੱਚ ਚੀਮਾ ਦੀ ਜਿੱਤ ਵਿੱਚ ਪ੍ਰਵਾਸੀਆਂ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਵਿੱਚ ਉਕਤ ਆਗੂਆਂ ਤੋਂ ਇਲਾਵਾ ਸਤਿੰਦਰ ਕੁਮਾਰ, ਵਿਵੇਕ, ਰਾਮ ਕੁਮਾਰ, ਸਤੀਸ਼ ਕੁਮਾਰ, ਰਾਮ ਮੂਰਤੀ, ਅੰਕਿਤ, ਮਨੀਸ਼, ਵਿੱਕੀ, ਗਣੇਸ਼, ਆਲੋਕ, ਹਰਨੇਕ, ਰਿਤੇਸ਼ ਆਦਿ ਹਾਜ਼ਰ ਸਨ।