ਕਾਂਗਰਸ ਹਮੇਸ਼ਾ ਸੁਧਾਰਾਂ ਦੇ ਵਿਰੁੱਧ ਰਹੀ : ਬਾਂਸਲ
ਕਾਂਗਰਸ ਹਮੇਸ਼ਾਂ ਸੁਧਾਰਾਂ ਦੇ ਵਿਰੁੱਧ ਰਹੀ -ਬਾਂਸਲ
Publish Date: Tue, 21 Apr 2026 06:13 PM (IST)
Updated Date: Tue, 21 Apr 2026 06:16 PM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਨੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨਾਲ ਮਿਲ ਕੇ ਸਾਂਝੇ ਤੌਰ ’ਤੇ ਕਾਂਗਰਸ ਦੀ ਸੀਨੀਅਰ ਨੇਤਰੀ ਮਮਤਾ ਆਸ਼ੂ ਵੱਲੋਂ ਨਾਰੀ ਸ਼ਕਤੀ ਵੰਦਨ ਅਧਿਨਿਯਮ ਬਿੱਲ ਬਾਰੇ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਸੰਸਦ ਵਿਚ ਮਹਿਲਾਵਾਂ ਲਈ 33 ਫੀਸਦੀ ਰਿਜ਼ਰਵੇਸ਼ਨ ਵਾਲੇ ਬਿੱਲ ਦਾ ਵਿਰੋਧ ਕਰ ਕੇ ਮਹਿਲਾਵਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਬਾਂਸਲ ਨੇ ਦੋਸ਼ ਲਗਾਇਆ ਕਿ ਕਾਂਗਰਸ ਹਮੇਸ਼ਾ ਸੁਧਾਰਾਂ ਦੇ ਵਿਰੁੱਧ ਰਹੀ ਹੈ ਅਤੇ ਇਸ ਬਿੱਲ ਦਾ ਵਿਰੋਧ ਕਰਕੇ ਉਸ ਨੇ ਮਹਿਲਾਵਾਂ, ਦਲਿਤਾਂ ਅਤੇ ਓਬੀਸੀ ਵਰਗ ਦੇ ਹਿੱਤਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਹੁਣ ਸਮਾਂ ਆਉਣ ’ਤੇ ਇਸਦਾ ਬਣਦਾ ਜਵਾਬ ਦੇਣਗੀਆਂ।