ਕਾਂਗਰਸ ਵੱਲੋਂ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਸੜਕ ਤੋਂ ਵਿਧਾਨ ਸਭਾ ਤੱਕ ਸੰਘਰਸ਼ ਕਰਨ ਦਾ ਐਲਾਨ

- ਦੀਪਕ ਹੰਸ ਦੀਆਂ ਕੋਸ਼ਿਸ਼ਾਂ ਸਦਕਾ ਦਲਿਤ ਭਾਈਚਾਰੇ ਨੇ ਕਾਂਗਰਸ ’ਚ ਘਰ ਵਾਪਸੀ ਦਾ ਦਿੱਤਾ ਸੰਕੇਤ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਮਿਊਂਸਪਲ ਕਰਮਚਾਰੀ ਸੰਯੁਕਤ ਕਮੇਟੀ ਅਤੇ ਅੰਬੇਡਕਰ ਏਕਤਾ ਮਿਸ਼ਨ ਦੀ ਮੀਟਿੰਗ ਦੀਪਕ ਹੰਸ ਦੀ ਅਗਵਾਈ ਹੇਠ ਹੋਈ ਸਥਾਨਕ ਮਾਤਾ ਰਾਣੀ ਚੌਕ ਨੇੜੇ ਹੋਈ। ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਨੇ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਸੜਕ ਤੋਂ ਲੈ ਕੇ ਨਿਗਮ ਹਾਊਸ ਤੇ ਵਿਧਾਨ ਸਭਾ ਤਕ ਸੰਘਰਸ਼ ਕਰਨ ਦਾ ਐਲਾਨ ਕੀਤਾ। ਤਲਵਾੜ ਨੇ ਦਲਿਤ ਭਾਈਚਾਰੇ ਨੂੰ ਕਾਂਗਰਸ ਦਾ ਅਭਿੰਨ ਅੰਗ ਦੱਸਦਿਆਂ ਕਿਹਾ ਕਾਂਗਰਸ ਨੇ ਹਮੇਸ਼ਾ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ‘ਆਪ’ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ’ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਫ਼ਾਈ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ। ਡਾਬਰ ਨੇ ਕਿਹਾ ਕਿ 2027 ਵਿੱਚ ਕਾਂਗਰਸ ਦੀ ਸਰਕਾਰ ਬਨਣ ’ਤੇ ਸਫ਼ਾਈ ਕਰਮਚਾਰੀਆਂ ਦੀ ਪੱਕੀ ਭਰਤੀ ਸਮੇਤ ਨਵੀਂ ਭਰਤੀ ਲਈ ਦਰਵਾਜ਼ੇ ਖੋਲ੍ਹੇ ਜਾਣਗੇ। ਦੀਵਾਨ ਨੇ ਕਿਹਾ ਕਿ ਦੀਪਕ ਹੰਸ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਦੀ ਮੀਟਿੰਗ ਰੈਲੀ ਵਿੱਚ ਬਦਲ ਗਈ। ਰੈਲੀ ਵਿੱਚ ਸ਼ਮੂਲੀਅਤ ਕਰ ਕੇ ਨੌਜਵਾਨ ਪੀੜ੍ਹੀ ਨੇ ਦਲਿਤ ਭਾਈਚਾਰੇ ਦੀ ਕਾਂਗਰਸ ’ਚ ਵਾਪਸੀ ਦਾ ਸੰਕੇਤ ਦਿੱਤਾ ਹੈ।
ਕੌਂਸਲਰ ਸੁਖਦੇਵ ਬਾਵਾ ਅਤੇ ਕੌਂਸਲਰ ਗੁਰਪ੍ਰੀਤ ਗੋਪੀ ਨੇ ‘ਆਪ’ ਸਰਕਾਰ ਵੱਲੋਂ ਸਫ਼ਾਈ ਅਤੇ ਘਰ-ਘਰ ਜਾ ਕੇ ਕੂੜਾ ਚੁੱਕਣ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦੇਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ। ਜ਼ਿਲ੍ਹਾ ਕਾਂਗਰਸ ਐੱਸਸੀ ਡਿਪਾਰਟਮੈਂਟ ਦੇ ਪ੍ਰਧਾਨ ਦੀਪਕ ਹੰਸ ਨੇ ਹਾਜ਼ਰ ਆਗੂਆਂ ਨੂੰ ਭਰੋਸਾ ਦਿੱਤਾ ਕਿ ਦਲਿਤ ਭਾਈਚਾਰਾ ਕਾਂਗਰਸ ਦੇ ਨਾਲ ਸੀ, ਕਾਂਗਰਸ ਦੇ ਨਾਲ ਹੈ ਅਤੇ ਭਵਿੱਖ ਵਿੱਚ ਵੀ ਕਾਂਗਰਸ ਦੇ ਨਾਲ ਹੀ ਰਹੇਗਾ। ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ ਅਤੇ ਕਾਮਰੇਡ ਰਾਜੇਸ਼ ਨੇ ਕਾਂਗਰਸ ਲੀਡਰਸ਼ਿਪ ਨੂੰ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੁਸਾਇਟੀ ਦੇ ਉਪ ਚੇਅਰਮੈਨ ਸੁਨੀਲ ਸਿਆਲ ਨੇ ਕਿਹਾ ਕਿ ਹਰ ਵਰਗ ਕਰਮਚਾਰੀਆਂ ਨੂੰ ਨਾਲ ਲੈ ਕੇ ਚੱਲੇਗਾ। ਇਸ ਮੌਕੇ ਦੁਸ਼ਯੰਤ ਪਾਂਡੇ, ਐਡਵੋਕੇਟ ਦੀਪਕ ਭੂੰਬਕ, ਐਡਵੋਕੇਟ ਜੈਮਸਨ ਘਈ, ਮਨੀ ਗਰੇਵਾਲ, ਮੋਹਿਤ ਰਾਮਪਾਲ, ਅਮਰਜੀਤ ਜੀਤਾ, ਰੇਸ਼ਮ ਸਿੰਘ ਨੱਤ, ਜਗਮੋਹਨ ਨਿੱਕੂ, ਬਲਵਿੰਦਰ ਸਿੰਘ, ਵਿਜੇ ਹੰਸ ਕਾਲੀ, ਬੱਬਲੂ ਮਨਚੰਦਾ, ਸ਼ੰਮੀ ਹੰਸ, ਪਿੰਨੀ ਹੰਸ, ਅਨਿਲ ਘਈ, ਨਿਸ਼ੂ ਭੰਗਾਨੀਆਂ, ਰਾਜ ਗਿਲ, ਨਰਿਦੰਰ , ਸਨੱੀ ਹੰਸ ਕਾਲੂ, ਗੌਤਮ ਠਾਕੁਰ, ਵਿੱਕੀ, ਸੰਨੀ, ਵਿਜੇ ਘਈ, ਮਨੀਸ਼ ਹੰਸ, ਰਾਜਵੀਰ ਹੰਸ ਆਦਿ ਵੀ ਹਾਜ਼ਰ ਸਨ।