ਕਾਮੇਡੀਅਨ ਟੀਟੂ ਬਾਣੀਆਂ ਬੈਂਡ-ਵਾਜਿਆਂ ਨਾਲ ਪਹੁੰਚੇ ਹਲਵਾਰਾ ਹਵਾਈ ਅੱਡੇ, ਅਨੋਖੇ ਅੰਦਾਜ਼ ’ਚ ਜਤਾਇਆ ਵਿਰੋਧ
ਪਿਛਲੇ ਦਿਨੀ ਬਰਸਾਤ ’ਚ ਹਲਵਾਰਾ ਹਵਾਈ ਅੱਡੇ ’ਤੇ ਹੋਏ ਨੁਕਸਾਨ ਦੇ ਵਿਰੋਧ ’ਚ ਕਮੇਡੀਅਨ ਟੀਟੂ ਬਾਣੀਆਂ ਬੈਂਡ ਵਾਜੇ ਲੈ ਕੇ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਵਾਰਾ ਹਵਾਈ ਅੱਡੇ ਦੇ ਹੋਏ ਨਿਰਮਾਣ ’ਚ ਵੱਡੀਆਂ ਖਾਮੀਆਂ ਸਾਹਮਣੇ ਆਈਆਂ ਹਨ।
Publish Date: Mon, 08 Jun 2026 01:14 PM (IST)
Updated Date: Mon, 08 Jun 2026 01:23 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਪਿਛਲੇ ਦਿਨੀ ਬਰਸਾਤ ’ਚ ਹਲਵਾਰਾ ਹਵਾਈ ਅੱਡੇ ’ਤੇ ਹੋਏ ਨੁਕਸਾਨ ਦੇ ਵਿਰੋਧ ’ਚ ਕਮੇਡੀਅਨ ਟੀਟੂ ਬਾਣੀਆਂ ਬੈਂਡ ਵਾਜੇ ਲੈ ਕੇ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਵਾਰਾ ਹਵਾਈ ਅੱਡੇ ਦੇ ਹੋਏ ਨਿਰਮਾਣ ’ਚ ਵੱਡੀਆਂ ਖਾਮੀਆਂ ਸਾਹਮਣੇ ਆਈਆਂ ਹਨ।
ਪਹਿਲੀ ਬਰਸਾਤ ਨੇ ਵੱਡੇ ਗੜਬੜ ਘੁਟਾਲੇ ਦੀ ਪੋਲ ਖੋਲ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਦੇ ਨਿਰਮਾਣ ’ਚ ਜੋ ਖਾਮੀਆਂ ਰੱਖੀਆਂ ਸਨ, ਉਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਮੀਂਹ ’ਚ ਜਿਸ ਤਰ੍ਹਾਂ ਏਅਰਪੋਰਟ ’ਤੇ ਪਾਣੀ ਖੜ ਰਿਹਾ ਹੈ, ਇਸ ਦੇ ਲਈ ਸਰਕਾਰ ਕਿਸ਼ਤੀਆਂ ਭੇਜੇ। ਉਨ੍ਹਾਂ ਇਸੇ ਤਰ੍ਹਾਂ ਹੋਰ ਕਈ ਵਿਅੰਗਮਈ ਤਰੀਕਿਆਂ ਨਾਲ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ’ਤੇ ਤਨਜ਼ ਕਸੇ। ਹਾਲਾਂਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਹਲਵਾਰਾ ਹਵਾਈ ਅੱਡੇ ’ਤੇ ਗੇਟ ’ਤੇ ਹੀ ਰੋਕ ਦਿੱਤਾ ਗਿਆ।