ਓਵਰਆਲ ਟਰਾਫੀ ’ਤੇ ਖੇਤੀ ਇੰਜੀਨੀਅਰਿੰਗ ਤੇ ਖੇਤੀਬਾੜੀ ਕਾਲਜ ਦਾ ਕਬਜ਼ਾ
ਓਵਰਆਲ ਟਰਾਫੀ ’ਤੇ ਖੇਤੀ ਇੰਜਨੀਅਰਿੰਗ ਅਤੇ ਖੇਤੀਬਾੜੀ ਕਾਲਜ ਦਾ ਕਬਜਾ
Publish Date: Fri, 27 Feb 2026 07:22 PM (IST)
Updated Date: Sat, 28 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਸ਼ੁੱਕਰਵਾਰ ਨੂੰ ਪੀਏਯੂ. ਦੇ ਖੇਡ ਸਟੇਡੀਅਮਾਂ ਵਿੱਚ ਜਾਰੀ 59ਵੀਂ ਸਲਾਨਾ ਐਥਲੈਟਿਕ ਮੀਟ ਸਮਾਪਤ ਹੋ ਗਈ। ਮਰਦਾਂ ਦੇ ਵਰਗ ਵਿੱਚ ਓਵਰਆਲ ਟਰਾਫੀ ਖੇਤੀ ਇੰਜਨੀਅਰਿੰਗ ਕਾਲਜ ਦੇ ਹਿੱਸੇ ਆਈ ਜਦਕਿ ਔਰਤਾਂ ਦੀ ਓਵਰਆਲ ਟਰਾਫੀ ਖੇਤੀਬਾੜੀ ਕਾਲਜ ਨੇ ਜਿੱਤੀ। ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਵਿਸ਼ੇਸ਼ ਸਕੱਤਰ ਐੱਸਪੀ ਅਨੰਦ ਕੁਮਾਰ (ਆਈਐੱਫਐੱਸ) ਸ਼ਾਮਲ ਹੋਏ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸਵਾਗਤ ਦੇ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਖੇ। ਅੰਤ ਵਿੱਚ ਧੰਨਵਾਦ ਦੇ ਸ਼ਬਦ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਹੇ। ਇਸ ਐਥਲੈਟਿਕ ਮੀਟ ਦੌਰਾਨ ਮਰਦਾਂ ਦੇ ਵਰਗ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਜ਼ਸ਼ਨਦੀਪ ਸਿੰਘ ਸੰਧੂ, ਖੇਤੀ ਇੰਜਨੀਅਰਿੰਗ ਕਾਲਜ ਦੇ ਹੀ ਗੁਰਮਨਜੋਤ ਸਿੰਘ ਅਤੇ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਕੁੜੀਆਂ ਦੇ ਵਰਗ ਵਿੱਚ ਬਾਗਬਾਨੀ ਕਾਲਜ ਦੀ ਗੁਰਪ੍ਰੀਤ ਕੌਰ, ਖੇਤੀਬਾੜੀ ਅਤੇ ਖੇਤੀਬਾੜੀ ਕਾਲਜ ਦੀਆ ਅਰੁਨਦੀਪ ਕੌਰ ਅਤੇ ਬੈਂਟੀ ਸ਼ਰਮਾ ਨੂੰ ਸਰਵੋਤਮ ਅਥਲੀਟ ਦੇ ਪੁਰਸਕਾਰ ਪ੍ਰਾਪਤ ਹੋਏ। ਬੇਸਿਕ ਸਾਇੰਸਜ਼ ਕਾਲਜ ਦੇ ਹਿੰਦਪਾਲ ਸਿੰਘ ਨੂੰ ਸਰਵੋਤਮ ਹਾਕੀ ਖਿਡਾਰੀ ਅਤੇ ਖੇਤੀਬਾੜੀ ਕਾਲਜ ਦੇ ਗੁਰਤੇਗ ਸਿੰਘ ਅਤੇ ਸਹਿਜਪ੍ਰੀਤ ਕੌਰ ਨੂੰ ਸਰਵੋਤਮ ਟੇਬਲ ਟੈਨਿਸ ਖਿਡਾਰੀ ਐਲਾਨਿਆ ਗਿਆ। ਇਸ ਐਥਲੈਟਿਕ ਮੀਟ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਮਰਦਾਂ ਦੀ 5000 ਮੀਟਰ ਦੌੜ ’ਚ ਪਹਿਲਾ ਸਥਾਨ ਖੇਤੀ ਇੰਜ: ਕਾਲਜ ਦੇ ਜਸਨਦੀਪ ਸਿੰਘ, ਦੂਜਾ ਅਤੇ ਤੀਜਾ ਸਥਾਨ ਖੇਤੀਬਾੜੀ ਕਾਲਜ ਦੇ ਦਿਲਜਾਨ ਅਤੇ ਹਰਗੁਨਦੀਪ ਸਿੰਘ ਨੇ ਜਿੱਤਿਆ। ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਆਦਰਸ਼ਵੀਰ ਸਿੰਘ ਰਹੇ। ਦੂਸਰੇ ਅਤੇ ਤੀਸਰੇ ਸਥਾਨ ਤੇ ਖੇਤੀਬਾੜੀ ਕਾਲਜ ਦੇ ਖਿਡਾਰੀਆਂ ਕ੍ਰਮਵਾਰ ਹਰਪ੍ਰੀਤ ਸੰਧੂ ਅਤੇ ਪ੍ਰਿੰਸ ਕਰਨਵੀਰ ਸਿੰਘ ਨੇ ਕਬਜ਼ਾ ਕੀਤਾ। ਡਿਸਕਸ ਥਰੋਅ ਵਿੱਚ ਪਹਿਲੇ ਦੋ ਸਥਾਨ ਖੇਤੀਬਾੜੀ ਕਾਲਜ ਦੇ ਅਜਿਤੇਸ਼ ਸਿੰਘ ਚਾਹਲ ਅਤੇ ਅਮਰਿੰਦਰ ਸਿੰਘ ਸਿੱਧੂ ਦੇ ਹਿੱਸੇ ਆਏ। ਤੀਸਰੇ ਸਥਾਨ ਤੇ ਬਾਗਬਾਨੀ ਕਾਲਜ ਦੇ ਅਭਿਸ਼ੇਕ ਸਿੰਘ ਰਹੇ, 400 ਮੀਟਰ ਦੌੜ ਖੇਤੀ ਇੰਜ: ਕਾਲਜ ਦੇ ਜਸਨਦੀਪ ਸਿੰਘ ਸੰਧੂ ਨੇ ਜਿੱਤੀ। ਦੂਜਾ ਸਥਾਨ ਖੇਤੀਬਾੜੀ ਕਾਲਜ ਦੇ ਦਿਲਜਾਨ ਅਤੇ ਤੀਸਰਾ ਬਾਗਬਾਨੀ ਕਾਲਜ ਦੇ ਸਮਰਦੀਪ ਧਾਲੀਵਾਲ ਨੂੰ ਮਿਲਿਆ, 4x100 ਮੀਟਰ ਰਿਲੇਅ ਦੌੜ ਵਿੱਚ ਖੇਤੀਬਾੜੀ ਕਾਲਜ ਪਹਿਲੇ, ਖੇਤੀ ਇੰਜਨੀਅਰਿੰਗ ਕਾਲਜ ਦੂਜੇ ਅਤੇ ਬਾਗਬਾਨੀ ਕਾਲਜ ਤੀਜੇ ਸਥਾਨ ਤੇ ਰਿਹਾ, 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੂੰ, ਦੂਜਾ ਖੇਤੀ ਇੰਜ: ਕਾਲਜ ਦੇ ਅਭਿਸ਼ੇਕ ਸਿੰਘ ਨੂੰ ਅਤੇ ਤੀਸਰਾ ਖੇਤੀਬਾੜੀ ਕਾਲਜ ਦੇ ਪ੍ਰਭਜੋਧ ਸਿੰਘ ਨੂੰ ਮਿਲਿਆ| ਬਰੋਡ ਜੰਪ ਵਿਚ ਪਹਿਲੇ ਦੋ ਸਥਾਨ ਖੇਤੀ ਇੰਜ: ਕਾਲਜ ਦੇ ਗੁਰਮਨਜੋਤ ਸਿੰਘ ਅਤੇ ਖੁਸ਼ਕਰਨ ਸਿੰਘ ਨੇ ਹਾਸਲ ਕੀਤੇ। ਤੀਸਰਾ ਸਥਾਨ ਖੇਤੀਬਾੜੀ ਕਾਲਜ ਦੇ ਪ੍ਰਿੰਸ ਕਰਨਵੀਰ ਸਿੰਘ ਦੇ ਨਾਮ ਰਿਹਾ। ਕੁੜੀਆਂ ਦੇ ਮੁਕਾਬਲਿਆਂ ਵਿੱਚ 1500 ਮੀਟਰ ਦੌੜ ਦੇ ਪਹਿਲੇ ਦੋ ਸਥਾਨ ਖੇਤੀਬਾੜੀ ਕਾਲਜ ਦੀਆਂ ਅਰੁਨਦੀਪ ਕੌਰ ਅਤੇ ਨਵਜੋਤ ਨੇ ਪ੍ਰਾਪਤ ਕੀਤੇ। ਤੀਸਰਾ ਸਥਾਨ ਬਾਗਬਾਨੀ ਕਾਲਜ ਦੀ ਤਰਨਪ੍ਰੀਤ ਕੌਰ ਦੇ ਨਾਮ ਹੋਇਆ, 800 ਮੀਟਰ ਦੌੜ ਵਿੱਚ ਖੇਤੀਬਾੜੀ ਕਾਲਜ ਦੀਆਂ ਅਰੁਨਦੀਪ ਕੌਰ ਅਤੇ ਨਵਜੋਤ ਪਹਿਲੇ ਦੋ ਸਥਾਨਾਂ ਤੇ ਰਹੀਆਂ। ਤੀਸਰਾ ਸਥਾਨ ਇਸੇ ਕਾਲਜ ਦੀ ਆਈਫੀਆ ਏਐੱਸ ਦੇ ਹਿੱਸੇ ਆਇਆ। ਬਰੋਡ ਜੰਪ ਵਿੱਚ ਬਾਗਬਾਨੀ ਕਾਲਜ ਦੀਆਂ ਦੋ ਵਿਦਿਆਰਥਣਾਂ ਗੁਰਪ੍ਰੀਤ ਕੌਰ ਅਤੇ ਬੈਂਟੀ ਸ਼ਰਮਾ ਪਹਿਲੇ ਦੋ ਸਥਾਨ ਹਾਸਲ ਕਰਨ ਵਿਚ ਸਫਲ ਹੋਈਆਂ। ਤੀਸਰਾ ਸਥਾਨ ਖੇਤੀਬਾੜੀ ਕਾਲਜ ਦੀ ਅਰੁਨਦੀਪ ਕੌਰ ਦੇ ਨਾਮ ਸੀ। ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਪਹਿਲੇ ਤਿੰਨ ਸਥਾਨਾਂ ਤੇ ਸਫਲ ਹੋਇਆ। ਇਸ ਕਾਲਜ ਦੀਆਂ ਜੈਸਮੀਨ ਕੌਰ, ਵੈਭਵੀ ਅਤੇ ਦਿਵਨੂਰ ਗੋਗਨਾ ਕ੍ਰਮਵਾਰ ਜੇਤੂ ਬਣੀਆਂ, 100 ਮੀਟਰ ਦੌੜ ਵਿੱਚ ਗੁਰਪ੍ਰੀਤ ਕੌਰ ਅਤੇ ਬੈਂਟੀ ਸ਼ਰਮਾ ਨੇ ਬਾਗਬਾਨੀ ਕਾਲਜ ਨੂੰ ਪਹਿਲੇ ਦੋ ਸਥਾਨ ਦਿਵਾਏ। ਤੀਸਰਾ ਸਥਾਨ ਖੇਤੀਬਾੜੀ ਕਾਲਜ ਦੀ ਅਨਾਘਾ ਦੇ ਹਿੱਸੇ ਆਇਆ, 400 ਮੀਟਰ ਵਿੱਚ ਖੇਤੀਬਾੜੀ ਕਾਲਜ ਨੂੰ ਤਿੰਨੇ ਸਥਾਨ ਕ੍ਰਮਵਾਰ ਅਰੁਨਦੀਪ ਕੌਰ, ਜਸਮੀਨ ਕੌਰ ਅਤੇ ਛਾਵੀ ਗੁਪਤਾ ਨੇ ਦਿਵਾਏ, 200 ਮੀਟਰ ਵਿੱਚ ਪਹਿਲਾ ਸਥਾਨ ਬੈਂਟੀ ਸ਼ਰਮਾ ਨੂੰ ਮਿਲਿਆ। ਦੂਸਰੇ ਸਥਾਨ ਤੇ ਖੇਤੀਬਾੜੀ ਕਾਲਜ ਦੀ ਅਨਾਘਾ ਅਤੇ ਤੀਸਰੇ ਸਥਾਨ ਤੇ ਬਾਗਬਾਨੀ ਕਾਲਜ ਦੀ ਜਸਪ੍ਰੀਤ ਕੌਰ ਨੈਨਾ ਰਹੀ, 4x100 ਰਿਲੇਅ ਦੌੜ ਵਿੱਚ ਪਹਿਲਾ ਸਥਾਨ ਬਾਗਬਾਨੀ ਕਾਲਜ ਨੂੰ, ਦੂਜਾ ਖੇਤੀਬਾੜੀ ਕਾਲਜ ਨੂੰ ਅਤੇ ਤੀਸਰਾ ਕਮਿਊਨਟੀ ਸਾਇੰਸ ਕਾਲਜ ਦੀ ਟੀਮ ਨੂੰ ਮਿਲਿਆ।