ਬੱਚਿਆਂ ਨੇ ਰੁੱਖ ਲਗਾਉਣ ਤੇ ਜਾਗਰੂਕ ਮੁਹਿੰਮ ਸਬੰਧੀ ਰੈਲੀ ਕੱਢੀ
ਕੁਲਾਰ ਪਬਲਿਕ ਸਕੂਲ ਖੰਨਾ ਦੇ ਬੱਚਿਆਂ ਨੇ ਰੁੱਖ ਲਗਾਉਣ ਤੇ ਜਾਗਰੂਕ ਮੁਹਿੰਮ ਸਬੰਧੀ ਰੈਲੀ ਕੱਢੀ
Publish Date: Mon, 20 Apr 2026 06:39 PM (IST)
Updated Date: Tue, 21 Apr 2026 04:04 AM (IST)

ਬੱਚਿਆਂ ਨੂੰ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ, ਸਗੋਂ ਸਮਾਜ ਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਬਣਾਉਣਾ ਹੈ : ਡਾ. ਕੁਲਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਜਾ : ਆਈ.ਸੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਚੇਅਰਮੈਨ ਪ੍ਰੋ ਗੁਰਬਖਸ਼ ਸਿੰਘ ਬੀਜਾ ਦੀ ਉਸਾਰੂ ਸੋਚ ਨੂੰ ਮੁੱਖ ਰਖਦਿਆਂ ਸਕੂਲ ਸਟਾਫ਼ ਨੇ ਨਰਸਰੀ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਇੱਕ ਅਰਥਪੂਰਨ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਛੋਟੀ ਉਮਰ ਤੋਂ ਹੀ ਨੌਜਵਾਨ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਵਾਤਾਵਰਣ ਨੂੰ ਪਿਆਰ ਕਰਨ, ਬਚਾਉਣ ਅਤੇ ਸੰਭਾਲਣ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨਾ ਸੀ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਦੂਜੇ ਦਿਨ ਧਰਤੀ ਦਿਵਸ ਨੂੰ ਸਮਰਪਿਤ ਸੀਨੀਅਰ ਵਿਦਿਆਰਥੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਕੱਢੀ ਗਈ। ਤੇਜ਼ ਗਰਮੀ ਦੇ ਬਾਵਜੂਦ ਵਿਦਿਆਰਥੀਆਂ ਦਾ ਜੋਸ਼ ਕਾਬਿਲ-ਏ-ਤਾਰੀਫ਼ ਸੀ। ਉਹ ਸਕੂਲ ਤੋਂ ਨਿਕਲ ਕੇ ਨੇੜਲੇ ਪਿੰਡ ਕਿਸ਼ਨਗੜ੍ਹ ਵਿਖੇ ਗਏ ਅਤੇ ਆਪਣੇ ਆਪਣੇ ਬਣਾਏ ਹੋਏ ਪੋਸਟਰ ਹੱਥਾ ਚ ਲੈ ਕੇ ਲੋਕਾਂ ਨੂੰ ਵਿਦਿਆਰਥੀਆਂ ਨੇ ਉਸਾਰੂ ਤੇ ਪ੍ਰਭਾਵਸ਼ਾਲੀ ਨਾਅਰਿਆਂ ਦੌਰਾਨ ਜਾਗਰੂਕ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਇਸ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ। ਪਿੰਡ ਦੇ ਵੱਖ-ਵੱਖ ਸਥਾਨਾਂ ਤੇ ਬੱਚਿਆਂ ਵਲੋਂ ਪੌਦੇ ਲਗਾਏ ਗਏ। ਜਿਸ ਨਾਲ ਇਹ ਇੱਕ ਪ੍ਰਭਾਵਸ਼ਾਲੀ ਸਮੁਦਾਇਕ ਮੁਹਿੰਮ ਵਜੋਂ ਸਫਲਤਾਪੂਰਵਕ ਪੂਰੀ ਹੋਈ। ਇਸ ਮੁਹਿਮ ਦੀ ਸਮਾਪਤੀ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿੱਥੇ ਨਗਰ ਨਿਵਾਸੀਆਂ ਦੇ ਭਰਵਾਂ ਇਕੱਠ ਹੋਇਆ। ਇਸ ਮੌਕੇ ਪੀ ਏ ਡੀ ਬੀ ਬੈਂਕ ਖੰਨਾ ਦੇ ਚੇਅਰਮੈਨ ਬੇਅੰਤ ਸਿੰਘ ਜੱਸੀ ਨੇ ਕੁਲਾਰ ਸਕੂਲ ਦਾ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਇੱਕ ਰੁੱਖ ਤੇ ਉਸ ਦੀ ਸੰਭਾਲ ਕਰਕੇ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਬੱਚਿਆਂ ਵਲੋਂ ਕੱਢੀ ਗਈ ਰੈਲੀ ਮਾਰਗ ਦਰਸ਼ਕ ਬਣ ਗਈ ਹੈ।ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵਾਤਾਵਰਣ ਦੀ ਸੰਭਾਲ ਦੇ ਆਧਾਰਿਤ ਪ੍ਰੇਰਣਾਦਾਇਕ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਧਰਤੀ ਨੂੰ ਬਚਾਉਣ, ਪ੍ਰਦੂਸ਼ਣ ਘਟਾਉਣ ਅਤੇ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਕੁਲਾਰ ਕੈਪਸ ਵਿਖੇ ਰੈਲੀ ਦੀ ਸ਼ੁਰੂਆਤ ਕਰਨ ਮੌਕੇ ਸਕੂਲ ਚੇਅਰਮੈਨ ਪ੍ਰੋ ਗੁਰਬਖ਼ਸ਼ ਸਿੰਘ ਬੀਜਾ,ਪ੍ਰਧਾਨ ਡਾ.ਕੁਲਦੀਪਕ ਸਿੰਘ ਕੁਲਾਰ, ਡਾਇਰੈਕਟਰ ਰੁਪਿੰਦਰ ਸਿੰਘ, ਅਤੇ ਪ੍ਰਿੰਸਿਪਲ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਵਾਤਾਵਰਣ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ। ਇਸ ਮੌਕੇ ਓਬੇਸਿਟੀ ਐਂਡ ਮੈਟਾਬੋਲਿਕ ਸਰਜਰੀ ਸੋਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਗੱਲਬਾਤ ਕਰਦਿਆਂ ਆਖਿਆ ਕਿ ਕਿ ਕੁਲਾਰ ਪਬਲਿਕ ਸਕੂਲ ਖੰਨਾ ਵਿੱਚ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਮਾਜ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਬਣਾਉਣਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਕੂਲ ਦਾ ਮਕਸਦ ਇਸ ਤਰ੍ਹਾਂ ਦੇ ਜਾਗਰੂਕ ਨਾਗਰਿਕ ਤਿਆਰ ਕਰਨਾ ਹੈ ਜੋ ਆਪਣੇ ਕਰਮਾਂ ਨਾਲ ਮਿਸਾਲ ਬਣਨ ਅਤੇ ਸਾਫ਼-ਸੁਥਰੇ ਤੇ ਹਰੇ-ਭਰੇ ਭਵਿੱਖ ਦੇ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ।