ਬੱਚਿਆਂ ਨੇ ਧਰਤੀ ਦਿਵਸ ’ਤੇ ਲਗਾਏ ਬੂਟੇ
ਬੱਚਿਆਂ ਨੇ ਉਤਸਾਹ ਨਾਲ ਮਨਾਇਆ ਧਰਤੀ ਦਿਵਸ
Publish Date: Wed, 22 Apr 2026 06:43 PM (IST)
Updated Date: Thu, 23 Apr 2026 04:04 AM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ
ਡਾ. ਭੀਮ ਰਾਓ ਅੰਬੇਡਕਰ ਸਕੂਲ ਸ਼ੇਰਪੁਰ ਕਲਾਂ ਵਿਖੇ ਧਰਤੀ ਦਿਵਸ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ। ਸਕੂਲ ਵਿਖੇ ਅਧਿਆਪਕਾਂ ਨੇ ਬੱਚਿਆਂ ਨੂੰ ਧਰਤੀ ਦਿਵਸ ਬਾਰੇ ਜਾਗਰੂਕ ਕੀਤਾ ਕੀ ਕਿਵੇਂ ਧਰਤੀ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਸਾਡਾ ਫਰਜ਼ ਹੈ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਵੱਧ ਤੋਂ ਵੱਧ ਧਰਤੀ ਤੇ ਰੁੱਖ ਲਗਾਏ ਜਾਣ ਤਾਂ ਧਰਤੀ ਦਾ ਵਾਤਾਵਰਣ ਸ਼ੁੱਧ ਰਹੇਗਾ, ਅਤੇ ਧਰਤੀ ’ਤੇ ਜਿਉਣ ਵਾਲੇ ਜੀਵ ਜੰਤੂ ਖੁਸ਼ਹਾਲ ਰਹਿਣਗੇ। ਇਸ ਮੌਕੇ ਵਿਦਿਆਰਥੀਆਂ ਨੇ ਧਰਤੀ ਦੇ ਮਾਡਲ ਵੀ ਬਣਾਏ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਰਲ ਸਕੂਲ ਵਿਖੇ ਬੂਟੇ ਵੀ ਲਗਾਏ। ਇਸ ਮੌਕੇ ਸਾਰੇ ਹੀ ਅਧਿਆਪਕ ਅਤੇ ਸਟਾਫ ਹਾਜ਼ਰ ਸੀ।