ਕਿਰਾਏ ’ਤੇ ਲਿਆ ਆਟੋ ਵੇਚ ਕੇ ਮਾਰੀ ਠੱਗੀ, ਪਰਚਾ ਦਰਜ
ਕਿਰਾਏ ਤੇ ਲਿਆ ਆਟੋ ਵੇਚ ਕੇ ਮਾਰੀ ਠੱਗੀ, ਪਰਚਾ ਦਰਜ
Publish Date: Thu, 05 Mar 2026 06:50 PM (IST)
Updated Date: Fri, 06 Mar 2026 04:09 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਰੋਜ਼ੀ-ਰੋਟੀ ਚਲਾਉਣ ਲਈ ਕਿਰਾਏ ’ਤੇ ਲਿਆ ਛੋਟਾ ਹਾਥੀ ਆਟੋ ਮਾਲਕ ਤੋਂ ਚੋਰੀ ਅੱਗੇ ਵੇਚ ਕੇ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਟਿੱਬਾ ਵੱਲੋਂ ਮੁਲਜ਼ਮ ਖ਼ਿਲਾਫ਼ ਅਮਾਨਤ ਵਿੱਚ ਖਿਆਨਤ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਇਹ ਮਾਮਲਾ ਤਿਲਕ ਨਗਰ ਰਾਹੋਂ ਰੋਡ ਵਾਸੀ ਅਮਨਦੀਪ ਸਿੰਘ ਸੰਧੂ ਦੇ ਬਿਆਨ ਉੱਪਰ ਨਿਊ ਮਾਧੋਪੁਰੀ ਵਾਸੀ ਆਸ਼ੂ ਜੈਨ ਖ਼ਿਲਾਫ਼ ਦਰਜ ਕੀਤਾ ਹੈ। ਅਮਨਦੀਪ ਸਿੰਘ ਸੰਧੂ ਮੁਤਾਬਕ ਮੁਲਜ਼ਮ ਆਸ਼ੂ ਜੈਨ ਨੇ ਉਸ ਕੋਲੋਂ ਉਸ ਦਾ ਛੋਟਾ ਹਾਥੀ ਆਟੋ 20 ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਲਿਆ ਹੋਇਆ ਸੀ। ਮੁਲਜ਼ਮ ਨੇ ਉਸ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਉਸ ਦਾ ਆਟੋ ਕਿਸੇ ਹੋਰ ਨੂੰ ਦੋ ਲੱਖ 55 ਹਜ਼ਾਰ ਰੁਪਏ ’ਚ ਵੇਚ ਦਿੱਤਾ। ਜਦੋਂ ਉਸ ਨੂੰ ਆਪਣਾ ਵਾਹਨ ਵਿਕਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਉਕਤ ਮਾਮਲਾ ਥਾਣਾ ਟਿੱਬਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ।