ਚੌਧਰੀ ਯਸ਼ਪਾਲ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ
ਚੌਧਰੀ ਯਸ਼ਪਾਲ ਵੱਲੋਂ ਡਾ. ਬੀਆਰ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ
Publish Date: Wed, 15 Apr 2026 07:22 PM (IST)
Updated Date: Thu, 16 Apr 2026 04:07 AM (IST)

ਫੋਟੋ ਨੰਬਰ-46 ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਘਾਟੀ ਵਾਲਮੀਕਿ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਰਧਾ ਨਾਲ ਕਰਵਾਇਆ। ਸਮਾਗਮ ਦੌਰਾਨ ਭਾਵਾਧਸ ਦੇ ਰਾਸਟਰੀ ਨਿਰਦੇਸ਼ਕ ਸਾਬਕਾ ਕੌਸਲਰ ਚੌਧਰੀ ਯਸ਼ਪਾਲ, ਸ਼ੁਕਰਾ ਆਚਾਰੀਆ, ਦਰਸ਼ਨ ਰਤਨ ਰਾਵਣ ਤੇ ਨਗਰ ਨਿਗਮ ਜੁਆਇੰਟ ਕਮਿਸ਼ਨਰ ਗੁਰਪਾਲ ਸਿੰਘ ਆਦਿ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਡਾ ਅੰਬੇਡਕਰ ਨੇ ਸਦੀਆਂ ਤੋਂ ਲਤਾੜੇ ਤੇ ਦੱਬੇ ਕੁੱਚਲੇ ਲੋਕਾਂ ਨੂੰ ਮਾਨਵਤਾ ਦੇ ਬਰਾਬਰ ਵਾਲੇ ਹੱਕ ਲੈ ਕੇ ਦਿੱਤੇ ਤੇ ਉਨ੍ਹਾਂ ਅਧਿਕਾਰਾਂ ਨੂੰ ਸੰਵਿਧਾਨ ’ਚ ਕਲਮਬੰਦ ਕੀਤਾ ਤਾਂ ਕਿ ਇਹ ਲੋਕ ਵੀ ਪੜ੍ਹ ਲਿਖ ਕੇ ਦੇਸ ਦੀ ਉਸਾਰੂ ਤਰਂਕੀ ਵਿਚ ਆਪਣਾ ਵੱਡਾ ਯੋਗਦਾਨ ਸਕਣ। ਉਨਾਂ ਕਿਹਾ ਕਿ ਡਾ ਅੰਬੇਡਕਰ ਪੂਰੀ ਮਨੁੱਖਤਾ ਦੇ ਹਿੱਤਕਾਰੀ ਸਨ। ਇਸ ਮੌਕੇ ਉਨਾਂ ਸਮਾਜ ਦੇ ਕਮਜੋਰ ਵਰਗਾ ਦੇ ਬੱਚਿਆ ਨੂੰ ਵੱਧ ਤੋਂ ਵੱਧ ਉਚ ਵਿਦਿਆ ਦੀ ਪ੍ਰਪਤੀ ਗ੍ਰਹਿਣ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸੌਨੂੰ ਕਲਿਆਣ, ਰਿਸੀ ਸਲੀਮ, ਹੈਪੀ ਰਾਹਤ, ਚਾਵਲਾ ਬ੍ਰਦਰ, ਅਤੇ ਸੌਨੂੰ ਗਿੱਲ ਵਲੋਂ ਆਪਣੇ ਮਿਸਨਰੀ ਗੀਤਾਂ ਰਾਹੀ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਅਸ਼ੋਕ ਦਾਨਵ ਬੰਟੂ, ਦੇਵਰਾਜ ਅਸੂਰ, ਵਿੱਕੀ ਸਹੋਤਾ, ਬਲਵਿੰਦਰ ਬਿੱਟਾ,ਰਾਜ ਕੁਮਾਰ ਬੱਗਣ, ਰਾਜ ਕੁਮਾਰ ਕਲਿਆਣ, ਬੋਬੀ,ਦਵਿੰਦਰ ਕੇਸਰ, ਲੱਕੀ ਲੱਖਣਪਾਲ,ਰਾਜਕੁਮਾਰ ਘਈ, ਸੰਜੀਵ ਸਹੋਤਾ, ਜਡੇਜਾ,ਜੈਪਾਲ ਬੱਗਣ, ਨਰੇਸ਼ ਬੱਗਣ, ਬੰਟੀ ਬਾਬਾ ਗਿੱਲ,ਅਸ਼ੋਕ ਕਲਿਆਣ, ਨਾਤੀਰਾਮ, ਰਮੇਸ਼ ਨਾਹਰ,ਅਮਨ ਘਈ,ਸੰਜੀਵ ਬੇਗੜਾ, ਨਿਸ਼ਾਦ ਸਿੱਧੂ, ਰਿੰਕਾ ਬਾਲੀ, ਰਾਜੂ ਗਿੱਲ, ਬੋਬੀ,ਤਕਸ਼ਕ ਬੱਗਣ, ਅਦਿੱਤਿਆ ਬਗਣ, ਕੁੱਸ ਬਗਣ, ਸਹਿਲ ਡੀਮਾਣਾ, ਵਿਸ਼ਾਲ ਨਾਹਰ, ਸਿਬੂ ਸਹੋਤਾ, ਅਰੁਣ ਚੰਡਾਲੀਆ,ਯੁਵਨਾਸੂ ਬੱਗਣ, ਅਰਜੁਨ ਬੈਂਸ,ਲਖਵਿੰਦਰ ਸਿੰਘ, ਕਨਵਰ ਪਾਲੀ, ਮਿੱਠੂ ਭੱਟੀ, ਜੈ ਘਈ,ਪ੍ਰੀਤਮ ਕਲਿਆਣ,ਅਤੁਲ ਸਬਰਵਾਲ, ਗੌਰਵ ਬਤਰਾ, ਬੰਟੀ ਗਿੱਲ, ਅਜੇ ਗਿੱਲ, ਮੋਨੂੰ ਸਿੱਧੂ ਤੇ ਸੁਬਮ ਕਲਿਆਣ ਆਦਿ ਹਾਜ਼ਰ ਸਨ।