ਕਾਂਗਰਸ ਦਾ ਸਿਪਾਹੀ ਸੀ, ਹਾਂ ਤੇ ਰਹਾਂਗਾ : ਚੰਨੀ
ਜਗਰਾਓਂ ਪੁੱਜੇ ਚੰਨੀ ਬੋਲੇ ਕਾਂਗਰਸ ਦਾ ਸਿਪਾਹੀ ਸੀ, ਹਾਂ ਅਤੇ ਰਹਾਂਗਾ
Publish Date: Tue, 20 Jan 2026 08:47 PM (IST)
Updated Date: Wed, 21 Jan 2026 04:19 AM (IST)
-ਕੌਂਸਲਰ ਰਾਜੂ ਦੀ ਅਗਵਾਈ ’ਚ ਕੀਤਾ ਸਵਾਗਤ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਜਾ ਉਠੇ ਵਿਵਾਦਾਂ ’ਤੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਸੀ, ਹਨ ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਲਈ ਸਾਰਾ ਕੁਝ ਹੈ। ਉਹ ਹਮੇਸ਼ਾ ਵਾਂਗ ਹਮੇਸ਼ਾ ਹੀ ਪਾਰਟੀ ਪ੍ਰਤੀ ਵਫ਼ਾਦਾਰ ਅਤੇ ਸਿਪਾਹੀ ਬਣ ਕੇ ਸੇਵਾ ਕਰਦੇ ਰਹਿਣਗੇ। ਮੰਗਲਵਾਰ ਨੂੰ ਬੇਟ ਇਲਾਕੇ ਦੇ ਪਿੰਡ ਭੈਣੀ ਅਰਾਈਆਂ ਵਿਖੇ ਸਾਬਕਾ ਵਿਧਾਇਕ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਪੁੱਜੇ ਸਾਬਕਾ ਮੁੱਖ ਮੰਤਰੀ ਦਾ ਜਗਰਾਓਂ ਦੇ ਝਾਂਸੀ ਰਾਣੀ ਚੌਂਕ ਵਿਖੇ ਕੌਂਸਲਰ ਰਵਿੰਦਰਪਾਲ ਰਾਜੂ ਦੀ ਅਗਵਾਈ ਹੇਠ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਕੌਂਸਲਰ ਰਾਜੂ ਨੇ ਉਨ੍ਹਾਂ ਨੂੰ ਬੁੱਕੇ ਭੇਂਟ ਕਰਦਿਆਂ ਸਵਾਗਤ ਕੀਤਾ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੱਚਾ ਸਿਪਾਹੀ ਉਹ ਜੋ ਪਾਰਟੀ ਪ੍ਰਤੀ ਵਫ਼ਾਦਾਰ ਹੋਵੇ। ਉਹ ਇਸੇ ਸੰਵਿਧਾਨ ’ਤੇ ਪਹਿਰਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਬੇਹਤਰੀ ਲਈ ਹਮੇਸ਼ਾ ਵਚਨਬੱਧ ਰਹੀ ਹੈ।