ਸੋਖੀ ਨੇ ਬਹੁਗਿਣਤੀ ਪਰਿਵਾਰਾਂ ਨੂੰ ਅਕਾਲੀ ਦਲ ’ਚ ਕੀਤਾ ਸ਼ਾਮਲ
ਸਿਆਸੀ ਹਵਾਵਾਂ ਦਾ ਰੁਖ ਬਦਲਦਿਆਂ ਸੋਖੀ ਨੇ ਬਹੁ ਗਿਣਤੀ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਕੀਤਾ ਸ਼ਾਮਿਲ
Publish Date: Mon, 02 Mar 2026 06:53 PM (IST)
Updated Date: Mon, 02 Mar 2026 06:55 PM (IST)

-ਆਪ ਤੇ ਕਾਂਗਰਸ ਦਾ ਪੱਲਾ ਛੱਡਣ ਵਾਲਿਆਂ ਨੇ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਉੱਪਰ ਮੋਹਰ ਲਗਾਈ-ਸੋਖੀ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਦੀ ਪ੍ਰੇਰਣਾ ਸਦਕਾ ਹਲਕੇ ਅਧੀਨ ਆਉਂਦੇ ਵਾਰਡ ਨੰਬਰ 41 ਨਿਊ ਸ਼ਿਮਲਾਪੁਰੀ, ਗੋਬਿੰਦ ਨਗਰ ਤੋਂ ਲਖਵਿੰਦਰ ਸਿੰਘ ਗਿੱਲ ਦੀ ਅਗਵਾਈ ’ਚ ਰੱਖੀ ਮੀਟਿੰਗ ਦੌਰਾਨ ਕਾਂਗਰਸ ਅਤੇ ਆਪ ਨੂੰ ਛੱਡਣ ਵਾਲੇ ਬਹੁ ਗਿਣਤੀ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ। ਸੋਖੀ ਨੇ ਸਾਰਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਦੇ ਹੋਏ ਜਿੱਥੇ ਜੀ ਆਇਆਂ ਕਿਹਾ, ਉੱਥੇ ਹੀ ਲਖਵਿੰਦਰ ਸਿੰਘ ਗਿੱਲ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਵਾਰਡ ਪ੍ਰਧਾਨ ਦਾ ਨਿਯੁਕਤੀ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਤਰਲੋਕ ਸਿੰਘ, ਗੁਰਮੇਲ ਸਿੰਘ, ਸਰਵਣ ਸਿੰਘ, ਮਨਜੀਤ ਸਿੰਘ ਮੱਲ, ਇੰਦਰਜੀਤ ਸਿੰਘ ਮਠਾੜੂ ਆਦਿ ਪਰਿਵਾਰਾਂ ਨੇ ਆਪ ਅਤੇ ਗੁਰਮੀਤ ਸਿੰਘ ਜੀਤਾ, ਪੂਨਮ ਅਰੋੜਾ ਅਭੀ ਅਰੋੜਾ ਆਦਿ ਨੇ ਕਾਂਗਰਸ ਦਾ ਪੱਲਾ ਛੱਡਣ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ ਲਾਈ। ਸੋਖੀ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਸਤਾਏ ਹੋਏ ਲੋਕ, ਜਿੱਥੇ ਆਪਣੀ ਹਮਦਰਦ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ, ਉੱਥੇ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਸੂਬੇ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਦੇਖ ਕੇ ਫਿਰ ਤੋਂ ਅਮਨ ਸ਼ਾਂਤੀ ਵਾਲਾ ਮਾਹੌਲ ਕਾਇਮ ਕਰਦੇ ਹੋਏ, ਸਹੀ ਮਾਇਨਿਆਂ ਦੇ ਵਿੱਚ ਹੱਸਦਾ ਵਸਦਾ ਪੰਜਾਬ ਬਣਾਇਆ ਜਾ ਸਕੇ।ਇਸ ਮੌਕੇ ਉਨ੍ਹਾਂ ਦੇ ਨਾਲ ਬੁਲਾਰਾ ਯੂਥ ਅਕਾਲੀ ਦਲ ਪੰਜਾਬ ਜਤਿੰਦਰ ਸਿੰਘ ਖਾਲਸਾ, ਸਰਕਲ ਜਥੇਦਾਰ ਪ੍ਰਵੀਨ ਭਾਰਤੀ, ਬਾਬਾ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਅਮਰਦੀਪ ਦੀਪੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਸਾਥੀ ਸਾਹਿਬਾਨ ਅਤੇ ਵਾਰਡ ਵਾਸੀ ਹਾਜ਼ਰ ਸਨ।