ਕੰਪਿਊਟਰ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਇੱਕ ਮਹੀਨਾ ਫਰੀ ਕੰਪਿਊਟਰ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
Publish Date: Mon, 16 Feb 2026 06:24 PM (IST)
Updated Date: Tue, 17 Feb 2026 04:06 AM (IST)

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਨਾਮੀ ਸੰਸਥਾ ਬ੍ਰੇਨ ਟੇਕ ਇੰਸਟੀਚਿਊਟ ਵੱਲੋਂ ਨੌਜਵਾਨਾਂ ਨੂੰ 1 ਮਹੀਨੇ ਦਾ ਫਰੀ ਕੰਪਿਊਟਰ ਕੋਰਸ ਕਰਵਾਇਆ ਗਿਆ । ਜੋ 28 ਦਸੰਬਰ 2025 ਨੂੰ ਸ਼ੁਰੂ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਦਾਖ਼ਲਾ ਕਰਵਾਇਆ ਕੋਰਸ ਦੀ ਸਮਾਪਤੀ ਤੋ ਬਾਅਦ ਬੱਚਿਆ ਨੂੰ ਸਰਟੀਫਿਕੇਟ ਵੰਡੇ ਗਏ। ਸੰਸਥਾ ਦੇ ਮੁੱਖੀ ਰਮਨਦੀਪ ਸਹਾਰਨ ਨੇ ਦੱਸਿਆ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜੋ ਆਰਥਿਕ ਤੰਗੀ ਦੇ ਕਾਰਨ ਕੰਪਿਊਟਰ ਕੋਰਸ ਨਹੀਂ ਕਰ ਪਾਉਂਦੇ। ਪਰ ਬ੍ਰੇਨ ਟੇਕ ਵੱਲੋਂ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ। ਇਸ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਭਵਿੱਖ ਨੂੰ ਉਁਜਵਲ ਬਣਾਉਣਾ ਹੈ। ਇਹਨਾਂ ਕੋਰਸ ਨੂੰ ਕਰਨ ਤੋਂ ਬਾਅਦ ਬੱਚਿਆਂ ਨੂੰ ਵੱਖ- ਵੱਖ ਖੇਤਰਾਂ ਵਿੱਚ ਨੌਕਰੀਆਂ ਵੀ ਮਿਲ ਰਹੀਆਂ ਹਨ। ਸੰਸਥਾ ਦਾ ਮੁੱਖ ਉਦੇਸ਼ ਮਾਰਕੀਟ ਵਿੱਚ ਹੋ ਰਹੀ ਐਜੂਕੇਸ਼ਨ ਦੇ ਖੇਤਰ ਵਿੱਚ ਲੁੱਟ- ਖਸੁੱਟ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮੈਡਮ ਹਰਮਨਦੀਪ ਸਹਾਰਨ ਨੇ ਦੱਸਿਆ ਕਿ ਇੰਸਟੀਚਿਊਟ ਵਿੱਚ ਕੰਪਿਊਟਰ ਕੋਰਸ ਤੋਂ ਇਲਾਵਾ, ਅਕਾਊਂਟਸ, ਟੈਲੀ, ਜੀ. ਐਸ. ਟੀ, ਸਪੋਕਨ ਇੰਗਲਿਸ਼, ਸਰਕਾਰੀ ਪੇਪਰ ਦੀ ਤਿਆਰੀ, ਅਤੇ ਡਿਪਲੋਮਾ ਕੋਰਸ ਵੀ ਬਹੁਤ ਘੱਟ ਫ਼ੀਸ ਵਿੱਚ ਕਰਵਾਏ ਜਾਂਦੇ ਹਨ, ਇਸ ਤੋਂ ਇਲਾਵਾ ਕੋਰਸ ਕਰਨ ਉਪਰੰਤ ਬੱਚਿਆਂ ਨੂੰ ਫਰੀ ਕੈਂਪ ਲੱਗਾ ਕੇ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।