ਟਰੱਸਟ ਨੇ ਕਿਸਾਨ ਸਿਖਲਾਈ ਕੈਂਪ ਲਾਇਆ
ਸੈਂਟਰ ਫਾਰ ਇੰਟਰਨੈਸ਼ਨਲ ਪ੍ਰੋਜੈਕਟਸ ਟਰੱਸਟ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ
Publish Date: Fri, 13 Mar 2026 07:41 PM (IST)
Updated Date: Fri, 13 Mar 2026 07:45 PM (IST)
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ : ਸੈਂਟਰ ਫਾਰ ਇੰਟਰਨੈਸ਼ਨਲ ਪ੍ਰੋਜੈਕਟਸ ਟਰੱਸਟ (ਸੀਆਈਪੀਟੀ) ਅਤੇ ਪੀਪਲਜ਼ ਐਕਸ਼ਨ ਫਾਰ ਨੈਸ਼ਨਲ ਇੰਟੀਗ੍ਰੇਸ਼ਨ (ਪੀਏਐੱਨਆਈ) ਨੇ ਹਿੰਦੁਸਤਾਨ ਯੂਨੀਲੀਵਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੀਆਈਪੀਟੀ ਦੀ ਗੋਦ ਲਈ ਗਈ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਇੱਕ ਫੀਲਡ ਵਿਜ਼ਿਟ ਕਰਵਾਇਆ। ਇਸ ਫੇਰੀ ਦੌਰਾਨ ਪੀਐੱਲਏਆਈ ਟੀਮ ਨੇ ਸੀਆਈਪੀਟੀ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਫੀਲਡ ਸਰਗਰਮੀਆਂ ਅਤੇ ਦਖਲਅੰਦਾਜ਼ੀ ਨੂੰ ਦੇਖਣ ਲਈ ਸਾਈਟ ਦਾ ਦੌਰਾ ਕੀਤਾ। ਟੀਮ ਨੂੰ ਸੀਆਈਪੀਟੀ ਵੱਲੋਂ ਸੁਸਾਇਟੀ ਵਿੱਚ ਸਥਾਪਿਤ ‘ਗਿਆਨ ਹੱਬ’ ਕਿਸਾਨ ਲਾਇਬ੍ਰੇਰੀ ਦਿਖਾਉਂਦੇ ਹੋਏ ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰੇ ਦੌਰਾਨ ਕਿਸਾਨਾਂ ਦੇ ਸਮੂਹ ਦੀ ਆਪਸੀ ਚਰਚਾ ਵੀ ਕਰਵਾਈ ਗਈ। ਖੇਤੀਬਾੜੀ ਮਾਹਿਰ ਡਾ. ਸੁਰਜੀਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲਾਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ, ਮਾਰਗਦਰਸ਼ਨ ਅਤੇ ਵਿਹਾਰਕ ਹੱਲ ਪ੍ਰਦਾਨ ਕੀਤੇ। ਇਸ ਮੌਕੇ ਪ੍ਰੋਗਰਾਮ ਲੀਡ ਅਵਿਨਾਸ਼, ਸੀਆਈਪੀਟੀ ਪ੍ਰੋਗਰਾਮ ਲੀਡ ਰੋਲੀ ਮਿਸ਼ਰਾ, ਮੈਨੇਜਰ ਪ੍ਰੇਮ ਸਿੰਘ ਸਿੱਧੂ, ਪ੍ਰਾਜੈਕਟ ਕੋਆਰਡੀਨੇਟਰ ਅਮਨਦੀਪ ਸਿੰਘ, ਫੀਲਡ ਕੈਡਰ ਗੁਰਇਕਬਾਲ ਸਿੰਘ, ਖੇਤੀਬਾੜੀ ਮਾਹਿਰ ਡਾ. ਸੁਰਜੀਤ ਸਿੰਘ ਅਤੇ ਏਡੀਓ ਸ਼ਮਸ਼ੇਰ ਸਿੰਘ ਆਦਿ ਸ਼ਾਮਲ ਸਨ।