ਬਜਟ ਹਰੇਕ ਵਰਗ ਨੂੰ ਆਰਥਿਕ ਲਾਭ ਦੇਣ ਵਾਲਾ : ਲੀਹਲ, ਸ਼ਰਮਾ
ਕੇਂਦਰ ਸਰਕਾਰ ਦਾ ਬਜਟ ਹਰੇਕ ਵਰਗ ਨੂੰ ਆਰਥਿਕ ਲਾਭ ਦੇਣ ਵਾਲਾ: ਲੀਹਲ, ਸ਼ਰਮਾ
Publish Date: Mon, 02 Feb 2026 06:40 PM (IST)
Updated Date: Tue, 03 Feb 2026 04:11 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਲੀਹਲ ਤੇ ਮੰਡਲ ਪ੍ਰਧਾਨ ਮਾਛੀਵਾੜਾ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਜੋ 2026-27 ਦਾ ਬਜਟ ਪੇਸ਼ ਕੀਤਾ ਗਿਆ ਹੈ ਉਹ ਹਰੇਕ ਵਰਗ ਲਈ ਲਾਹੇਵੰਦ ਹੈ ਅਤੇ ਦੇਸ਼ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਜਿੱਥੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਬਜਟ ਵਿਚ ਵੱਡਾ ਵਾਧਾ ਕੀਤਾ ਗਿਆ ਉੱਥੇ ਨਵੀਆਂ ਰੇਲਾਂ ਵੀ ਲੋਕਾਂ ਨੂੰ ਵੱਡੀ ਸਹੂਲਤ ਦੇਣਗੀਆਂ। ਸੰਜੀਵ ਲੀਹਲ ਤੇ ਸੁੱਖੀ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਵਰਤੋਂ ਵਿਚ ਆਉਣ ਵਾਲਾ ਆਮ ਸਮਾਨ ਇਸ ਬਜਟ ਵਿਚ ਸਸਤਾ ਕੀਤਾ ਗਿਆ ਹੈ ਜਿਸ ਨਾਲ ਹਰੇਕ ਵਰਗ ਨੂੰ ਵੱਡਾ ਆਰਥਿਕ ਲਾਭ ਮਿਲੇਗਾ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਕੇਂਦਰ ਸਰਕਾਰ ਵਲੋਂ ਜਿੱਥੇ ਕਿਸਾਨਾਂ ਲਈ ਸਬਸਿਡੀ ਵਾਲੇ ਕਰਜੇ ਦੀ ਦਰ ਵਧਾਈ ਗਈ ਉੱਥੇ ਹੋਰ ਵੱਡੀਆਂ ਰਿਆਇਤਾਂ ਦਿੱਤੀਆਂ। ਉਕਤ ਆਗੂਆਂ ਨੇ ਕਿਹਾ ਕਿ ਇਹ ਭਾਜਪਾ ਦੀ ਕੇਂਦਰ ਸਰਕਾਰ ਦਾ ਇਤਿਹਾਸਕ ਬਜਟ ਹੈ ਜਿਸ ਦੀ ਚਾਰ ਚੁਫ਼ੇਰਿਓਂ ਸ਼ਲਾਘਾ ਹੋ ਰਹੀ ਹੈ।