ਸੀਬੀਐੱਸਈ ਨੇ ਐਲਾਨਿਆਂ 10ਵੀਂ ਦੇ ਪਹਿਲੇ ਸੈਸ਼ਨ ਦਾ ਨਤੀਜਾ
ਸੀਬੀਐਸਈ ਨੇ ਐਲਾਨਿਆਂ 10ਵੀਂ ਦੇ ਪਹਿਲੇ ਸੈਸ਼ਨ ਦਾ ਨਤੀਜਾ
Publish Date: Wed, 15 Apr 2026 10:40 PM (IST)
Updated Date: Thu, 16 Apr 2026 04:10 AM (IST)

* ਪਹਿਲੇ ਤਿੰਨ ਸਥਾਨਾਂ ਵਿੱਚ ਆਏ 15 ਵਿਦਿਆਥੀ * ਨਾਰਾਇਣਾ ਸਕੂਲ ਦੀ ਵਿਦਿਆਰਥਣ ਰਿਧੀ ਸ਼ਰਮਾ ਤੇ ਡੀਏਵੀ ਬੀਆਰਐਸ ਨਗਰ ਦੇ ਸਕਸ਼ਮ ਮਿੱਤਲ ਨੇ ਪ੍ਰਾਪਤ ਕੀਤੇ 99.8 ਫੀਸਦੀ ਅੰਕ ਫੋਟੋ 56, 57 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਬੁੱਧਵਾਰ ਨੂੰ ਦੇਰ ਸ਼ਾਮ 10ਵੀਂ ਜਮਾਤ, ਸੈਸ਼ਨ-1 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਇਹ ਪਹਿਲੀ ਵਾਰ ਹੈ ਕਿ ਸੀਬੀਐੱਸਈ ਸੈਸ਼ਨ-2 ਦੀ ਪ੍ਰੀਖਿਆ ਵੀ ਕਰਵਾਏਗਾ, ਜਿਸ ’ਚ ਵਿਦਿਆਥੀ ਆਪਣੇ ਅੰਕਾਂ ਨੂੰ ਬਿਹਤਰ ਬਣਾਉਣ ਲਈ ਪ੍ਰੀਖਿਆ ਵੀ ਦੇ ਸਕਦੇ ਹਨ। ਇਸ ਵਾਰ ਵੀ ਪਹਿਲੇ ਸਥਾਨਾਂ ਲਈ ਕੁੜੀਆਂ-ਮੁੰਡਿਆਂ ਵਿਚਕਾਰ ਕੜਾ ਮੁਕਾਬਲਾ ਰਿਹਾ, ਜਿਸ ਕਾਰਨ ਅੱਜ ਐਲਾਨੇ ਗਏ ਨਤੀਜੇ ’ਚ ਕੁੜੀਆਂ ਤੇ ਮੁੰਡਿਆਂ ਨੇ ਵਧੀਆ ਅੰਕ ਪ੍ਰਾਪਤ ਕਰ ਆਪਣੇ ਸਕੂਲਾਂ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਅੱਜ ਐਲਾਨੇ ਗਏ ਨਤੀਜੇ ’ਚ 8 ਕੁੜੀਆਂ ਤੇ 6 ਮੁੰਡਿਆਂ ਨੂੰ ਮਿਲਾ ਕੇ 15 ਵਿਦਿਆਰਥੀਆਂ ਨੇ ਸੈਸ਼ਨ 1 ਦੀ ਪ੍ਰੀਖਿਆ ’ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਹਨ। ਜਦਕਿ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਇਹ ਲੁਧਿਆਣਾ ਜ਼ਿਲ੍ਹਾ 95.70 ਫ਼ੀਸਦੀ ਰਹੀ। ਇਸ ਵਾਰ ਸੀਬੀਐੱਸਈ ਵੱਲੋਂ ਐਲਾਨੇ ਗਏ 10ਵੀਂ ਦੇ ਸੈਸ਼ਨ-1 ਦੇ ਨਤੀਜਿਆਂ ਚ ਨਾਰਾਇਣਾ ਸਕੂਲ ਚੰਡੀਗੜ੍ਹ ਰੋਡ ਦੀ ਵਿਦਿਆਰਥਣ ਰਿਧੀ ਸ਼ਰਮਾ, ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ ਦੇ ਸਕਸ਼ਮ ਮਿੱਤਲ ਤੇ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਦਿਵਯਾਂਸ਼ ਜਜੂ ਨੇ 99.8 ਫ਼ੀਸਦੀ ਅੰਕਾਂ ਹਾਸਲ ਕਰ ਜ਼ਿਲ੍ਹੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਬੀਸੀਐੱਮ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੇ ਵਿਦਿਆਰਥੀ ਦੀਪਾਨ ਗਰਗ, ਹਿਤਾਂਸ਼ ਸ਼ਰਮਾ ਤੇ ਸਾਂਝ ਕੌਰ ਨੇ 99.6 ਫੀਸਦੀ ਅੰਕ ਹਾਸਿਲ ਕਰ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਬੀਸੀਐੱਮ ਆਰੀਆ ਮਾਡਲ ਸਕੂਲ, ਸ਼ਾਸਤਰੀ ਨਗਰ ਤੋਂ ਪਿਆ ਪਥਾਰੀਆ, ਗੌਰਵੀ, ਅਕਸ਼ੋਮ ਸ਼ੁਕਲਾ, ਹਿਮਾਕਸ਼ ਅਰੋੜਾ, ਪਵਨ ਗੰਭੀਰ, ਡੀਏਵੀ ਪਬਲਿਕ ਸਕੂਲ, ਬੀਆਰਐੱਸ ਨਗਰ ਤੋਂ ਸਾਮੀਆ ਅਰੋੜਾ, ਪੁਲਿਸ ਡੀਏਵੀ ਸਕੂਲ ਤੋਂ ਅਗਰਿਮਾ ਸ਼ਰਮਾ ਤੇ ਸੈਕਰਡ ਹਾਰਟ ਸਕੂਲ, ਬੀਆਰਐੱਸ ਨਗਰ ਤੋਂ ਰਿਧੀਮਾ ਸਮੇਤ 7 ਵਿਦਿਆਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਐਲਾਨੇ ਗਏ ਸੀਬੀਐੱਸਈ ਸੈਸ਼ਨ 1 ਨਤੀਜੇ ’ਚ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਸਕਸ਼ਮ ਮਿੱਤਲ ਆਪਣਾ ਸਟਾਰਟਅੱਪ ਸ਼ੁਰੂ ਕਰਨਾ ਚਾਹੁੰਦਾ ਹੈ, ਜਿਸ ’ਚ ਉਹ ਇਕ ਤਕਨਾਲੋਜੀ ਕੰਪਨੀ ਬਣਾਉਣਾ ਚਾਹੁੰਦਾ ਹੈ। ਨਾਵਲ ਪੜ੍ਹਨ ਦੇ ਸ਼ੌਕੀਨ ਸਕਸ਼ਮ ਦਾ ਕਹਿਣਾ ਹੈ ਕਿ ਉਸ ਨੇ ਪੜ੍ਹਾਈ ਲਈ ਕੋਈ ਜਿਆਦਾ ਸਮਾਂ ਨਹੀਂ ਦਿੱਤਾ ਸੀ, ਪਰ ਜੋ ਵੀ ਉਸ ਨੇ ਪੜ੍ਹਿਆ, ਉਹ ਪੂਰੀ ਇਕਾਗਰਤਾ ਨਾਲ ਪੜ੍ਹਿਆ। ਹੁਣ ਉਸ ਨੇ 11ਵੀਂ ਜਮਾਤ ਦੇ ਨਾਨ-ਮੈਡੀਕਲ ਵਿੱਚ ਦਾਖਲਾ ਲੈ ਲਿਆ ਹੈ। ਦਿਵਯਾਂਸ਼ ਕੰਪਿਊਟਰ ਸਾਇੰਸ ਇੰਜੀਨੀਅਰ ਬਣਨਾ ਚਹੁੰਦਾ। ਉਸ ਨੇ ਦੱਸਿਆ ਕਿ ਉਸ ਨੇ ਇੱਕ ਡਾਇਰੀ ਰੱਖ ਕੇ ਪੜ੍ਹਾਈ ਕੀਤੀ। ਉਸ ਨੂੰ ਸੰਗੀਤ ਸੁਣਨਾ ਅਤੇ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨਾ ਪਸੰਦ ਹੈ। ਬੀਸੀਐਮ ਆਰੀਆ ਮਾਡਲ ਸਕੂਲ ਸ਼ਾਸਤਰੀ ਨਗਰ ਸਾਂਝ ਕੌਰ, ਦੀਪਨ ਗਰਗ ਅਤੇ ਹਿਤਾਂਸ਼ ਸ਼ਰਮਾ ਨੇ 500 ਵਿੱਚੋਂ 498 ਭਾਵ 99.6 ਅੰਕ ਪ੍ਰਾਪਤ ਕੀਤੇ। ਬੀਸੀਐੱਮ ਆਰੀਆ ਮਾਡਲ ਸਕੂਲ ਸ਼ਾਸਤਰੀ ਨਗਰ ਦੀ ਗੌਰਵੀ, ਅਕਸ਼ੋਮ ਸ਼ੁਕਲਾ ਅਤੇ ਹਿਮਾਕਸ਼ ਅਰੋੜਾ ਨੇ 500 ਵਿੱਚੋਂ 497, 99.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਜੇਕਰ ਬਾਕੀ ਨਤੀਜੇ ਦੀ ਗੱਲ ਕਰੀਏ ਤਾਂ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਦੇ ਸਤਕਰਨ ਸਿੰਘ ਨੇ 99.2 ਫੀਸਦੀ, ਦੀਵੀਅਮ ਕੈਲਾ ਨੇ 99.2 ਫੀਸਦੀ ਅਤੇ ਜਸ਼ੀਥ ਮਿੱਤਲ ਨੇ 99 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਗੁੱਜਰ ਖਾਨ ਕੈਂਪਸ ਮਾਡਲ ਟਾਊਨ ਦੀ ਵਿਦਿਆਰਥਣ ਪ੍ਰਭਸ਼ਰਨ ਕੌਰ ਨੇ 97.6 ਫੀਸਦੀ, ਜੋਤ ਪ੍ਰਕਾਸ਼ ਸਿੰਘ ਨੇ 97.6 ਫੀਸਦੀ, ਗੁਰਨੂਰ ਕੌਰ ਨੇ 96.8 ਫੀਸਦੀ, ਇਸ਼ਪਰੀਤ ਕੌਰ ਨੇ 96.6 ਫੀਸਦੀ ਅਤੇ ਮਨਮੀਤ ਸਿੰਘ ਨੇ 96.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਨਤੀਜਿਆਂ ਵਿੱਚ ਜੀਜਸ ਸੈਕਰੇਡ ਹਾਰਡ ਸਕੂਲ ਦੀ ਵਿਦਿਆਰਥਣ ਅਨਾਨਿਆ ਅਗਰਵਾਲ ਨੇ 94.8 ਫੀਸਦੀ ਅਤੇ ਸੈਕਰਡ ਹਾਰਟ ਬੀਆਰਐਸ ਨਗਰ ਦੇ ਵਿਦਿਆਰਥੀ ਹਰਗੁਣ ਸਿੰਘ ਜੌਲੀ ਨੇ 93.6 ਫੀਸਦੀ ਅੰਕ ਪ੍ਰਾਪਤ ਕੀਤੇ।