ਸਾਵਧਾਨ! ਸੂਬੇ 'ਚ ਅੱਜ ਪਵੇਗੀ ਹੱਡ ਚੀਰਵੀਂ ਠੰਢ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਹੋਵੇਗੀ ਜ਼ੀਰੋ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਮੌਸਮ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰੇ ਧੁੱਪ ਨਿਕਲੀ। ਧੁੱਪ ਦੇ ਨਾਲ ਦਿਨ ਵੇਲੇ ਸੀਤ ਲਹਿਰ ਵੀ ਜਾਰੀ ਰਹੀ।
Publish Date: Fri, 30 Jan 2026 10:12 AM (IST)
Updated Date: Fri, 30 Jan 2026 10:13 AM (IST)
ਜਾਸ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਮੌਸਮ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰੇ ਧੁੱਪ ਨਿਕਲੀ। ਧੁੱਪ ਦੇ ਨਾਲ ਦਿਨ ਵੇਲੇ ਸੀਤ ਲਹਿਰ ਵੀ ਜਾਰੀ ਰਹੀ।
ਜ਼ਿਲ੍ਹਾ ਫ਼ਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 22.7 ਡਿਗਰੀ, ਰੂਪਨਗਰ ਦਾ 22.5, ਮਾਨਸਾ ਦਾ 21.3, ਪਟਿਆਲਾ ਦਾ 20.8, ਐੱਸਬੀਐੱਸ ਨਗਰ ਦਾ 20.2 ਅਤੇ ਲੁਧਿਆਣਾ ਦਾ 19.8 ਡਿਗਰੀ ਰਿਕਾਰਡ ਕੀਤਾ ਗਿਆ। ਉੱਧਰ, ਫ਼ਰੀਦਕੋਟ ਦਾ ਘੱਟ ਤੋਂ ਘੱਟ ਤਾਪਮਾਨ ਸਭ ਤੋਂ ਘੱਟ ਤਿੰਨ ਡਿਗਰੀ ਸੈਲਸੀਅਸ ਰਿਹਾ।
ਪਿਛਲੇ 24 ਘੰਟਿਆਂ ਵਿਚ ਸੂਬੇ ਦਾ ਔਸਤ ਤਾਪਮਾਨ 1.4 ਡਿਗਰੀ ਸੈਲਸੀਅਸ ਵਧਿਆ ਹੈ ਜਿਹੜਾ ਆਮ ਦੇ ਨੇੜੇ-ਤੇੜੇ ਰਿਹਾ। ਮੌਸਮ ਵਿਭਾਗ ਨੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ ਜਿਸ ਵਿਚ ਗਰਜ ਤੇ ਚਮਕ ਨਾਲ ਛਿੱਟੇ ਪੈਣ ਅਤੇ 30-40 ਕਿਮੀ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ।