ਚੋਰੀ ਦੇ ਮਾਮਲੇ ’ਚ ਔਰਤ ਸਮੇਤ ਸੱਤ ਖਿਲਾਫ਼ ਕੇਸ ਦਰਜ
ਚੋਰੀ ਦੇ ਮਾਮਲੇ ’8 ਚ ਇੱਕ ਔਰਤ ਸਮੇਤ ਸੱਤ ਲੋਕਾਂ ਖਿਲਾਫ਼ ਮਾਮਲਾ ਦਰਜ
Publish Date: Mon, 02 Feb 2026 10:16 PM (IST)
Updated Date: Tue, 03 Feb 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ਸਿਟੀ 2 ਪੁਲਿਸ ਨੇ ਕ੍ਰਿਸ਼ਨਾ ਨਗਰ ਇਲਾਕੇ ਦੇ ਇੱਕ ਘਰ ’ਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਬਲੈਕਮੇਲ ਕਰਕੇ ਉਸਦੇ ਕਮਰੇ ’ਚ ਇੱਕ ਅਲਮਾਰੀ ’ਚੋਂ ਲਗਭਗ 17 ਤੋਲੇ ਸੋਨਾ, ਇੱਕ ਕਿਲੋ ਚਾਂਦੀ ਤੇ 55,000 ਰੁਪਏ ਚੋਰੀ ਕਰਨ ਦੇ ਦੋਸ਼ ’ਚ ਇੱਕ ਔਰਤ ਸਮੇਤ ਸੱਤ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚੋਂ ਕਈ ਨਾਬਾਲਗ ਹਨ ਤੇ ਪੀੜਤ ਪਰਿਵਾਰ ਦੇ ਪੁੱਤਰ ਦੇ ਦੋਸਤ ਹਨ। ਪੁਲਿਸ ਨੇ ਪੀੜ੍ਹਤ ਤਰਨਬੀਰ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਕਾਰਵਾਈ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਤਰਨਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਘਰ ’ਚ ਦਾਖਲ ਹੋ ਕੇ ਕਮਰੇ ’ਚੋਂ 120 ਗ੍ਰਾਮ ਦੇ ਸੋਨੇ ਦੇ ਚਾਰ ਕੜੇ, ਇਕ ਤੋਲੇ ਦੀ ਸੋਨੇ ਦੀ ਚੇਨ, 16 ਗ੍ਰਾਮ ਦੀ ਦੋ ਗਿੰਨੀ, ਚਾਰ ਗ੍ਰਾਮ ਦੀ ਲੋਕੇਟ, 14 ਗ੍ਰਾਮ ਦੀ ਸੋਨੇ ਦੀਆਂ ਚਾਰ ਸਾਂਪਾਂ, ਇਕ ਕਿਲੋ ਚਾਂਦੀ ਦੇ ਸਿੱਕੇ ਤੇ 55000 ਰੁਪਏ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਜੋ ਕਿ ਪੀੜ੍ਹਤ ਦੇ ਪੁੱਤਰ ਦੇ ਦੋਸਤ ਸਨ, ਜੋ ਕਿ ਉਸ ਦੀ ਵੀਡਿਓ ਤੇ ਫੋਟੋਆਂ ਬਣਾ ਕੇ ਉਸ ਨੂੰ ਬਲੈਮੇਲ ਕਰਦੇ ਹੋਏ ਉਸ ਦੇ ਘਰ ’ਚ ਦਾਖਲ ਹੋ ਗਏ।ਘਰ ’ਚ ਪਰਿਵਾਰ ਦਾ ਕੋਈ ਵੀ ਵਿਅਕਤੀ ਨਾ ਹੋਣ ਕਰਕੇ ਮੁਲਜ਼ਮ ਕਮਰੇ ’ਚ ਅਲਮਾਰੀ ’ਚੋਂ ਗਹਿਣੇ ਤੇ ਨਕਦੀ ਚੋਰੀ ਕਰੇ ਲੈ ਗਏ। ਮੁਲਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਗਹਿਣੇ ਪਟਿਆਲਾ ਦੇ ਇੱਕ ਜੌਹਰੀ ਨੂੰ ਵੇਚ ਵੀ ਦਿੱਤੇ। ਪੁਲਿਸ ਨੇ ਮੁਲਜ਼ਮ ਮੋਹਿਤ, ਪੂਜਾ ਤੇ ਜਵੈਲਰ ਜੁਗਲ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਹੈ, ਸਮੇਤ ਸੱਤ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਤੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਚਓ ਹਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।