ਦਰੱਖਤ ਨੂੰ ਨਜਾਇਜ਼ ਤਰੀਕੇ ਨਾਲ ਕਟਵਾਉਣ ਦੇ ਚੱਲਦੇ ਇੱਕ ਦੇ ਖਿਲਾਫ ਕੇਸ ਦਰਜ
ਦਰੱਖਤ ਨੂੰ ਨਜਾਇਜ਼ ਤਰੀਕੇ ਨਾਲ ਕਟਵਾਉਣ ਦੇ ਚੱਲਦੇ ਇੱਕ ਦੇ ਖਿਲਾਫ ਕੇਸ ਦਰਜ
Publish Date: Thu, 08 Jan 2026 07:00 PM (IST)
Updated Date: Thu, 08 Jan 2026 07:03 PM (IST)
ਸਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਨਿਊ ਵਿਵੇਕ ਨਗਰ ਵਿੱਚ ਪੈਂਦੇ ਆਲ ਸਦੀਕੀ ਬਿਰਥਾਨੀ ਕਾਰਨਰ ਦੇ ਮਾਲਕ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਐਫਆਈਆਰ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ਤੇ ਦਰਜ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਨਿਊ ਵਿਵੇਕ ਨਗਰ ਲੁਧਿਆਣਾ ਵਿਖੇ ਖਰੀਦ ਹੋਏ ਇੱਕ ਪਲਾਟ ਦੇ ਬਾਹਰ ਲੱਗੇ ਸ਼ਹਤੂਤ ਦੇ ਦਰੱਖਤ ਨੂੰ ਨਜਾਇਜ਼ ਤਰੀਕੇ ਨਾਲ ਕਟਵਾਇਆ ਗਿਆ। ਪੁਲਿਸ ਨੇ ਪੜਤਾਲ ਤੋਂ ਬਾਅਦ ਪ੍ਰਾਪਰਟੀ ਆਲਸ ਦੀਕੀ ਬਿਰਥਾਨੀ ਕਾਰਨਰ ਦੇ ਮਾਲਕ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ।