ਮਹਿਲਾ ਵਕੀਲ ਦੀ ਮੌਤ ਦੇ ਮਾਮਲੇ ’ਚ ਲਿਵ ਇਨ ਸਾਥੀ ਖਿਲਾਫ ਮੁਕੱਦਮਾ ਦਰਜ
ਮਹਿਲਾ ਵਕੀਲ ਦੀ ਮੌਤ ਦੇ ਮਾਮਲੇ ਵਿੱਚ ਲੀਵ ਇਨ ਰਿਲੇਸ਼ਨ ਵਿੱਚ ਰਹਿਣ ਵਾਲੇ ਉਸ ਦੇ ਸਾਥੀ ਦੇ ਖਿਲਾਫ ਮੁਕੱਦਮਾ ਦਰਜ
Publish Date: Sat, 31 Jan 2026 07:49 PM (IST)
Updated Date: Sat, 31 Jan 2026 07:52 PM (IST)

-25 ਦਿਨਾਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਕੀਤੀ ਐਫਆਈਆਰ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪਿੰਡ ਰੱਲਾ ਮਾਨਸਾ ਦੀ ਰਹਿਣ ਵਾਲੀ ਮਹਿਲਾ ਵਕੀਲ ਦਿਲਜੋਤ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਲੀਵ ਇਨ ਰਿਲੇਸ਼ਨ ਵਿੱਚ ਰਹਿਣ ਵਾਲੇ ਦਿਲ ਜੋਤ ਦੇ ਸਾਥੀ ਮਾਨਸਾ ਦੇ ਪਿੰਡ ਅਕਲੀਆ ਮਾਨਸਾ ਦੇ ਵਾਸੀ ਜਗਦੀਸ਼ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। 5 ਜਨਵਰੀ ਨੂੰ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਮਹਿਲਾ ਵਕੀਲ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ। ਉਸ ਵੇਲੇ ਲੜਕੀ ਦੇ ਕਬਜ਼ੇ ’ਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ। ਜਿਸ ਵਿੱਚ ਜਗਦੀਸ਼ ਸਿੰਘ ਅਤੇ ਇੱਕ ਔਰਤ ਦਾ ਨਾਮ ਲਿਖਿਆ ਹੋਇਆ ਸੀ। ਜਾਂਚ ਅਧਿਕਾਰੀ ਏਐਸਆਈ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਮਾਤਾ ਆਹ ਵੀਰਪਾਲ ਕੌਰ ਦੀ ਸ਼ਿਕਾਇਤ ਤੇ ਜਗਦੀਸ਼ ਸਿੰਘ ਦੇ ਖਿਲਾਫ ਬੀਐਨਐਸ ਦੀ ਧਾਰਾ 108 ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਮੁਲਜਮ ਜਗਦੀਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇੰਜ ਵਾਪਰੀ ਸੀ ਸਾਰੀ ਘਟਨਾ 5 ਜਨਵਰੀ ਨੂੰ ਜਿਵੇਂ ਹੀ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਮੌਤ ਸਬੰਧੀ ਜਾਣਕਾਰੀ ਮਿਲੀ, ਤਾਂ ਉਹ ਮਾਨਸਾ ਤੋਂ ਤੁਰੰਤ ਲੁਧਿਆਣਾ ਆ ਗਏ। ਮਾਨਸਾ ਦੀ ਰਹਿਣ ਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦੀ 25 ਵਰ੍ਹਿਆਂ ਦੀ ਧੀ ਡੇਢ ਸਾਲ ਪਹਿਲੋਂ ਮਾਨਸਾ ਤੋਂ ਲੁਧਿਆਣਾ ਆਈ ਸੀ। ਉਹ ਮਜ਼ਦੂਰਾਂ ਦੇ ਹੱਕਾਂ ਲਈ ਮੁਕਦਮੇ ਲੜਦੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਨਾਲ ਹੋਈ। ਉਸ ਵੇਲੇ ਔਰਤ ਨੇ ਦੱਸਿਆ ਸੀ ਕਿ ਦੋਵੇਂ ਲੀਵ ਇਨ ਰਿਲੇਸ਼ਨ ਵਿੱਚ ਰਹਿ ਰਹੇ ਸਨ। ਔਰਤ ਨੇ ਉਸ ਵੇਲੇ ਦੋਸ਼ ਲਗਾਇਆ ਸੀ ਕਿ ਲੜਕੀ ਦੀ ਅਚਾਨਕ ਤਬੀਅਤ ਖਰਾਬ ਨਹੀਂ ਹੋਈ ਸੀ ਬਲਕਿ ਉਸਦੀ ਹੱਤਿਆ ਕੀਤੀ ਗਈ ਸੀ। ਬਰਾਮਦ ਕੀਤੇ ਗਏ ਸੁਸਾਈਡ ਨੋਟ ਤੇ ਵੀ ਪਰਿਵਾਰਿਕ ਮੈਂਬਰਾਂ ਨੇ ਸ਼ੱਕ ਜਾਹਿਰ ਕੀਤਾ ਸੀ। ਲੜਕੀ ਦੀ ਮਾਂ ਨੇ ਦੋਸ਼ ਲਗਾਇਆ ਸੀ ਕਿ ਜਗਦੀਸ਼ ਸਿੰਘ ਹੁਣ ਕਿਸੇ ਹੋਰ ਲੜਕੀ ਨਾਲ ਰਹਿ ਰਿਹਾ ਸੀ। ਜਿਸ ਦੇ ਚਲਦੇ ਉਸ ਦਾ ਉਹਨਾਂ ਦੀ ਬੇਟੀ ਨਾਲ ਮਨ ਮੁਟਾਅ ਚੱਲ ਰਿਹਾ ਸੀ। ਔਰਤ ਨੇ ਉਸ ਵੇਲੇ ਸਿੱਧੇ ਤੌਰ ਤੇ ਦੋਸ਼ ਲਗਾਇਆ ਸੀ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਉਸ ਦਿਨ ਦੂਜੇ ਪਾਸੇ ਮ੍ਰਿਤਕਾ ਦਿਲਜੀਤ ਕੌਰ ਦੀ ਸਹੇਲੀ ਨੇ ਦੱਸਿਆ ਸੀ ਕਿ ਦਿਲਜੋਤ ਕੌਰ ਬੇਹਦ ਪਰੇਸ਼ਾਨ ਰਹਿ ਰਹੀ ਸੀ ਜਿਸ ਦੇ ਚਲਦੇ ਉਸਨੇ ਖੁਦਕੁਸ਼ੀ ਕੀਤੀ ਸੀ। ਇਸ ਸਾਰੇ ਮਾਮਲੇ ਵਿੱਚ ਪੁਲਿਸ ਨੇ ਕੇਸ ਦੀ ਡੁੰਘਾਈ ਨਾਲ ਪੜਤਾਲ ਕੀਤੀ ਅਤੇ ਘਟਨਾ ਦੇ 25 ਦਿਨਾਂ ਬਾਅਦ ਮੁਲਜ਼ਮ ਜਗਦੀਸ਼ ਸਿੰਘ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਪੜਤਾਲ ਕੀਤੀ ਜਾਵੇਗੀ।