ਦੋ ਸਹੇਲੀਆਂ ਨੂੰ ਵਿਆਹ ਦਾਂ ਝਾਂਸਾ ਦੇ ਕੇ ਲਿਜਾਣ ਵਾਲਿਆਂ ’ਤੇ ਪਰਚਾ
ਦੋ ਸਹੇਲੀਆਂ ਨੂੰ ਵਿਆਹ ਦਾਂ ਝਾਂਸਾ ਦੇ ਕੇ ਲਿਜਾਣ ਵਾਲੇ ਦੋ ਨੌਜਵਾਨਾਂ ’ਤੇ ਪਰਚਾ
Publish Date: Mon, 30 Mar 2026 08:26 PM (IST)
Updated Date: Tue, 31 Mar 2026 04:13 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਦੋ ਨਾਬਾਲਿਗ ਲੜਕੀਆਂ (ਸਹੇਲੀਆਂ) ਨੂੰ ਵਿਆਹ ਦਾ ਝਾਂਸਾ ਦੇ ਲਿਜਾਣ ਦੇ ਦੋਸ਼ ਤਹਿਤ ਮੁੱਲਾਂਪੁਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ. ਨਰਿੰਦਰ ਕੁਮਾਰ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਲਾਗਲੇ ਪਿੰਡ ਦੇ ਵਿਅਕਤੀ ਨੇ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸਦੀ ਨਾਬਾਲਿਗ ਲੜਕੀ ਤੇ ਉਸਦੀ ਸਹੇਲੀ (ਦੋਵੇਂ) 12ਵੀਂ ਜਮਾਤ ਵਿੱਚ ਪੜ੍ਹਦੀਆਂ ਸਨ ਤੇ ਬੀਤੀ 26 ਮਾਰਚ ਸ਼ਾਮ ਨੂੰ ਦੋਵੋਂ ਘਰੋਂ ਚਲੀਆਂ ਗਈਆਂ। ਉਸਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਹੁਣ ਤੱਕ ਬੜੀ ਭਾਲ ਕਰਦੇ ਰਹੇ ਪਰ ਉਨ੍ਹਾਂ ਨੂੰ ਕਿਧਰੇ ਨਹੀਂ ਮਿਲੀਆਂ ਤੇ ਉਨ੍ਹਾਂ ਨੂੰ ਹੁਣ ਪਤਾ ਲੱਗਾ ਕਿ ਉਸਦੀ ਲੜਕੀ ਨੂੰ ਨਿਖਲ ਪੁੱਤਰ ਵਿਨੋਦ ਸਾਹਨੀ ਤੇ ਉਸਦੀ ਲੜਕੀ ਦੀ ਸਹੇਲੀ ਨੂੰ ਅਮਿਤ ਕੁਮਾਰ ਪੁੱਤਰ ਨਰੇਸ਼ ਪਾਸਵਾਨ ਵਾਸੀਆਨ ਏਕਤਾ ਨਗਰ ਮੰਡੀ ਮੁੱਲਾਂਪੁਰ ਵਿਆਹ ਕਰਾਉਣ ਦਾ ਝਾਂਸਾ ਦੇ ਕਰ ਵਰਗਲਾ ਕੇ ਲੈ ਗਏ ਹਨ। ਜਿਸ ਤੇ ਦਾਖਾ ਪੁਲਿਸ ਨੇ ਦੋਵਾਂ ਨੌਜਵਾਨਾ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।