ਵਿਧਾਇਕਾ ਛੀਨਾ ਦੀ ਅਗਵਾਈ ’ਚ ਗਿਆਸਪੁਰਾਂ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ
ਵਿਧਾਇਕ ਛੀਨਾ ਦੀ ਅਗਵਾਈ ’ਚ ਗਿਆਸਪੁਰਾਂ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ
Publish Date: Fri, 27 Feb 2026 07:19 PM (IST)
Updated Date: Sat, 28 Feb 2026 04:05 AM (IST)
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਬੂਥ ਨੰਬਰ 40, ਗਿਆਸਪੁਰਾ ਤੋਂ ਸ਼ਰਧਾਲੂਆਂ ਲਈ 8ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਯੋਜਨਾ ਸੀਨੀਅਰ ਨਾਗਰਿਕਾਂ ਤੇ ਸ਼ਰਧਾਲੂਆਂ ਲਈ ਇੱਕ ਸ਼ਲਾਘਾਯੋਗ ਪਹਿਲ ਹੈ, ਜਿਸ ਰਾਹੀਂ ਉਨ੍ਹਾਂ ਨੂੰ ਪਵਿੱਤਰ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਮ ਲੋਕਾਂ ਦੀ ਆਸਥਾ ਅਤੇ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਇਸੇ ਲੜੀ ਤਹਿਤ ਲਗਾਤਾਰ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬੀਬੀ ਛੀਨਾ ਨੇ ਸਾਰੇ ਯਾਤਰੀਆਂ ਦੀ ਸੁਖਮਈ, ਸੁਰੱਖਿਅਤ ਅਤੇ ਮੰਗਲਮਈ ਯਾਤਰਾ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਯਾਤਰਾ ਉਨ੍ਹਾਂ ਦੇ ਜੀਵਨ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਾਕਾਰਾਤਮਕ ਊਰਜਾ ਲਿਆਵੇ। ਬੱਸ ਰਵਾਨਾ ਹੋਣ ਸਮੇਂ ਪੀਏ ਹਰਪ੍ਰੀਤ ਸਿੰਘ, ਡਾ. ਰਣਜੀਤ ਗਰੇਵਾਲ, ਬਲਾਕ ਪ੍ਰਧਾਨ ਬਲਬੀਰ ਭੋਲਾ, ਸਥਾਨਕ ਨਾਮਵਰ ਸਖ਼ਸ਼ੀਅਤਾਂ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।