ਆਪਣਾ ਕਰੀਅਰ ਨਿਖਾਰਨ ’ਚ ਵਿਦਿਆਰਥੀ ਰਹਿਣ ਸੁਚੇਤ : ਪ੍ਰਿੰ. ਰਜਿੰਦਰ ਕੌਰ
ਝਾੜ ਸਾਹਿਬ ਕਾਲਜ ਵਿਖੇ ਪਲੇਸਮੈਂਟ ਡਰਾਈਵ ਦੁਆਰਾ ਭਵਿੱਖ ਨਿਰਮਾਣ
Publish Date: Mon, 02 Mar 2026 06:58 PM (IST)
Updated Date: Tue, 03 Mar 2026 04:08 AM (IST)

ਝਾੜ ਸਾਹਿਬ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ, ਵੱਖ-ਵੱਖ ਕੰਪਨੀਆਂ ਨੇ ਲਿਆ ਹਿੱਸਾ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਅਤੇ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦੇ ਦਿਸ਼ਾ-ਨਿਰਦੇਸ਼ਾਂ ’ਚ ਕਾਲਜ ਦੇ ਪਲੇਸਮੈਂਟਐਂਡ ਗਾਈਡੈਂਸ ਸੈਲ ਦੇ ਕੋ-ਆਰਡੀਨੇਟਰ ਡਾ. ਸੁਨੀਤਾ ਕੌਸ਼ਲ ਅਤੇ ਸਟ੍ਰੀਮ ਕੋ-ਕੋਆਰਡੀਨੇਟਰ ਮਿਸ ਆਰਤੀ ਰਾਣੀ, ਡਾ. ਮਨਦੀਪ ਕੌਰ, ਮਿਸ ਸੁਖਦੀਪ ਕੌਰ, ਜਸਵੀਰ ਕੌਰ, ਹਰਪ੍ਰੀਤ ਕੌਰ ਦੇ ਸਾਂਝੇ ਯਤਨਾਂ ਸਦਕਾ ਅਤੇ ਪੰਕਜ ਕੁਮਾਰ (ਅਨੂਦੀਪ ਫਾਊਡੇਸ਼ਨ) ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ ’ਚ 04 ਕੰਪਨੀਆਂ ਅਧਾਨ ਸਲਿਊਸ਼ਨ, ਡੀ.ਆਰ.ਆਈ ਟੀ ਐਮ ਹਾਈਰਿੰਗ, ਅਪਗਰੇਡ (ਐਕਸਿਜ਼ ਬੈਂਕ) ,ਐਨਾਟੈੱਕ ਕਨਸਲਟਿੰਗ ਸਰਵਿਸਿਜ਼ ਆਦਿ ਕੰਪਨੀਆਂ ਨੇ ਭਾਗ ਲਿਆ। ਕੰਪਨੀਆਂ ਦੇ ਨੁਮਾਇੰਦਿਆਂ ਡੀ.ਆਰ. ਆਈ ਟੀ ਐੱਮ ਕੰਪਨੀ ਦੇ ਅਭਾਸ ਅਤੇ ਉਨ੍ਹਾਂ ਦੀ ਟੀਮ ਮੈਂਬਰ, ਅਧਾਨ ਸਲਿਊਸ਼ਨ ਦੇ ਕਰਨ, ਐਨਾਟੈੱਕ ਕੰਪਨੀ ਦੇ ਅਤੁਲ ਵਰਮਾ ਨੇ ਇੰਟਰਵਿਊ ਲਈ ਅਤੇ ਐਕਸਿਜ਼ ਬੈਂਕ ਦੇ ਨੁਮਾਇੰਦਿਆਂ ਵੱਲੋਂ ਵਿਦਿਆਰਥਣਾਂ ਦੀ ਆਨਲਾਈਨ ਇੰਟਰਵਿਊ ਲਈ ਗਈ। ਇਸ ਪਲੇਸਮੈਂਟ ਡਰਾਈਵ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਆਰਟਸ, ਕਾਮਰਸ, ਕੰਪਿਊਟਰ ਸਾਇੰਸ, ਬੀ.ਐੱਸ.ਸੀ.ਐੱਫ.ਡੀ. ਦੇ ਭਾਗ ਦੂਜਾ ਅਤੇ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੀ ਕੰਪਨੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇੰਟਰਵਿਊ ਲਈਆਂ ਗਈਆਂ ਜਿਸ ’ਚ 50 ਤੋਂ ਵੱਧ ਯੋਗ ਅਤੇ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਸਿਲੈਕਸ਼ਨ ਹੋਈ। ਇਸ ਮੌਕੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵਿਖੇ ਪਲੇਸਮੈਂਟ ਐਂਡ ਗਾਈਡੈਂਸ ਸੈੱਲ ਅਧੀਨ ਵਿਦਿਆਰਥਣਾਂ ਨੂੰ ਵੱਖ-ਵੱਖ ਖੇਤਰਾਂ ’ਚ ਨੌਕਰੀ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਵਿਦਿਆਰਥਣਾਂ ਨੂੰ ਕਮਿਊਨੀਕੇਸ਼ਨ ਸਕਿੱਲ, ਇੰਟਰਵਿਊ ਸਕਿੱਲ, ਪਰਸਨੈਲਿਟੀ ਡਿਵੈਲਪਮੈਂਟ ਅਤੇ ਸਖਸ਼ੀਅਤਾਂ ਨੂੰ ਨਿਖਾਰਨ ਦੇ ਯਤਨਾਂ ਪ੍ਰਤੀ ਸੁਚੇਤ ਕੀਤਾ ਜਾਂਦਾ ਹੈ ਤਾਂ ਜੋ ਅੱਜ ਦੇ ਮੁਕਾਬਲੇ ਦੇ ਦੌਰ ’ਚ ਉਹ ਰੁਜ਼ਗਾਰ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਹੀ ਆਪਣੇ ਸੁਨਹਿਰੀ ਭਵਿੱਖ ਲਈ ਰੁਜ਼ਗਾਰ ਦੇ ਸੰਭਾਵਿਤ ਮੌਕੇ ਭਾਲਣੇ ਚਾਹੀਦੇ ਹਨ। ਡਾ. ਸੁਨੀਤਾ ਕੌਸ਼ਲ (ਕੋ-ਆਰਡੀਨੇਟਰ ਪਲੇਸਮੈਂਟ ਸੈੱਲ ਵੱਲੋਂ ਇਸ ਪਲੇਸਮੈਂਟ ਡਰਾਈਵ ’ਚ ਸਿਲੈਕਟ ਹੋਏ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਕਰੀਅਰ ਨੂੰ ਨਿਖਾਰਨ ਵਿਚ ਵਿਦਿਆਰਥੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਅੰਤ ਵਿਚ ਡਾ. ਮਨਦੀਪ ਕੌਰ ਵੱਲੋਂ ਇਸ ਪਲੇਸਮੈਂਟ ਡਰਾਈਵ ’ਚ ਆਏ ਕੰਪਨੀ ਦੇ ਨੁਮਾਇੰਦਿਆਂ ਅਤੇ ਪੰਕਜ ਕੁਮਾਰ (ਅਨੂਦੀਪ ਫਾਊਡੇਸ਼ਨ ਦੇ ਨੁਮਾਇੰਦੇ) ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪਲੇਸਮੈਂਟ ਡਰਾਈਵ ਕਰਵਾਈ ਗਈ ਅਤੇ ਇਸ ’ਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਕਾਲਜ ਦੀ ਲੋਕਲ ਮੈਨੇਜਿੰਗ ਕਮੇਟੀ ਵੱਲੋਂ ਇਸ ਪਲੇਸਮੈਂਟ ਡਰਾਈਵ ਦੀ ਸ਼ਲਾਘਾ ਕੀਤੀ ਗਈ।