ਬਜਟ ਧੋਖਾ ਤੇ ਗੁਮਰਾਹ ਕਰਨ ਵਾਲਾ : ਐਡਵੋਕੇਟ ਕਪੂਰ
ਬਜਟ ਧੋਖਾ ਅਤੇ ਗੁਮਰਾਹ ਕਰਨ ਵਾਲਾ-ਐਡਵੋਕੇਟ ਕਪੂਰ
Publish Date: Tue, 10 Mar 2026 06:31 PM (IST)
Updated Date: Tue, 10 Mar 2026 06:33 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਵੱਲੋਂ ਜਾਰੀ ਬਜਟ ਵਿੱਚ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਦੂਜੀ ਪਾਸੇ ਇਹ ਬਜਟ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਲਈ ਦਿਸ਼ਾਹੀਨ ਅਤੇ ਗੁਮਰਾਹ ਕਰਨ ਵਾਲਾ ਹੈ। ਭਾਜਪਾ ਆਗੂ ਐਡਵੋਕੇਟ ਸੌਰਭ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਜਾਰੀ ਇਸ ਬਜਟ ਵਿੱਚ ਮਹਿਲਾਵਾਂ ਦੇ ਚਾਰ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ 48000 ਰੁਪਏ ਦੇਣ ਦੀ ਜਗਾਹ ਸਿਰਫ਼ 1000 ਰੁਪਏ ਦਾ ਐਲਾਨ ਕਰਨਾ ਧੋਖਾ ਹੈ ਅਤੇ ਇਹ ਅਗਲੇ ਸਾਲ ਹੋਣ ਜਾ ਰਹੇ ਚੋਣ ਏਜੰਡੇ ਨੂੰ ਦਰਸਾਉਂਦਾ ਹੈ। ਸੌਰਭ ਕਪੂਰ ਦੇ ਮੁਤਾਬਕ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਪੂਰੇ ਪੰਜਾਬ ਵਿੱਚ ਗਲੀ ਗਲੀ ਘਰਾਂ ਵਿੱਚ ਠੇਕੇ ਖੁਲ੍ਹਵਾ ਦਿੱਤੇ ਅਤੇ ਹੁਣ ਬਜਟ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 4 ਸਾਲਾਂ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਦੇ ਬੁਰੇ ਹਾਲਾਤ ਹੈ, ਜ਼ਿਆਦਾਤਰ ਦੇ ਸਿਰਫ ਬੋਰਡ ਹੀ ਲੱਗੇ ਹਨ ਜਦਕਿ ਕਲੀਨਿਕ ਬੰਦ ਹਨ। ਹੁਣ ਨਵੇਂ ਕਲੀਨਿਕ ਦੇ ਨਾਮ ਤੇ 351 ਕਰੋੜ ਰੁਪਏ ਦਾ ਬਜਟ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਬਜਟ ਸਿਰਫ ਆਂਕੜਿਆਂ ਦਾ ਹੈ। ਸਿੱਖਿਆ ਕ੍ਰਾਂਤੀ ਦੇ ਨਾਮ ਤੇ ਵੀ ਇਸ ਬਜਟ ਵਿੱਚ ਮਜ਼ਾਕ ਬਣਾਇਆ ਗਿਆ ਹੈ। ਪੰਜਾਬ ਦੀ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਹੀ ਹਨ। ਬਜਟ ਵਿੱਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਜਗ੍ਹਾ ਸਰਕਾਰ ਨੂੰ ਪੀਏਯੂ ਸਮੇਤ ਬਾਕੀ ਯੂਨੀਵਰਸਿਟੀਆਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਸੀ। ਕੁੱਲ ਮਿਲਾ ਕੇ ਇਸ ਬਜਟ ਵਿੱਚ ਕੋਈ ਰੋਡਮੈਪ ਨਹੀਂ ਤਿਆਰ ਕੀਤਾ ਗਿਆ। --