ਲੁਧਿਆਣਾ ਤੋਂ ਵੱਡੇ ਕਾਫਲੇ ਨਾਲ ਬਸਪਾ ਵਰਕਰ ਬਹਿਰਾਮ ਰੈਲੀ ’ਚ ਹੋਣਗੇ ਸ਼ਾਮਲ : ਜੋੜਾ
ਲੁਧਿਆਣਾ ਤੋਂ ਵੱਡੇ ਕਾਫਲੇ ਨਾਲ ਬਸਪਾ ਵਰਕਰ ਬਹਿਰਾਮ ਰੈਲੀ ’ਚ ਹੋਣਗੇ ਸ਼ਾਮਿਲ- ਭੁਪਿੰਦਰ ਸਿੰਘ ਜੋੜਾ
Publish Date: Sat, 14 Mar 2026 07:14 PM (IST)
Updated Date: Sun, 15 Mar 2026 04:13 AM (IST)

ਫੋਟੋ- 14, 15 ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਬਹੁਜਨ ਸਮਾਜ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਸਬੰਧੀ ਬਸਪਾ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ 15 ਮਾਰਚ ਨੂੰ ਬਹਿਰਾਮ ਵਿਖੇ ਸੱਤਾ ਪ੍ਰਾਪਤ ਕਰੋ ਰੈਲੀ ਕੀਤੀ ਜਾ ਰਹੀ ਹੈ। ਇਸ ਮਹਾਂ ਰੈਲੀ ਚ ਸ਼ਾਮਲ ਹੋਣ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਕੋਟ ਮੰਗਲ ਸਿੰਘ ਨਗਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਜੌੜਾ ਤੇ ਮਨਜੀਤ ਸਿੰਘ ਬਾੜੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਤੇ ਸਾਹਿਬ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੀ ਜਨਤਾ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਰਖ ਲਿਆ ਤੇ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੱਤਾ ਪ੍ਰਪਤੀ ਤੱਕ ਲੋਕ ਤਨੋ-ਮਨੋ ਬਹੁਜਨ ਸਮਾਜ ਪਾਰਟੀ ਨਾਲ ਖੜੇ ਹਨ। ਬਸਪਾ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਬਹਿਰਾਮ ਨਵਾਂਸ਼ਹਿਰ ਵਿਖੇ ਅੱਜ ਕੀਤੀ ਜਾ ਰਹੀ ਸੱਤਾ ਪ੍ਰਾਪਤ ਕਰੋ ਰੈਲੀ ’ਚ ਲੁਧਿਆਣਾ ਤੋਂ ਵੱਡੇ ਕਾਫਲਿਆਂ ਸਮੇਤ ਪਹੁੰਚਣ ਲਈ ਪਾਰਟੀ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮੇਤ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਤੇ ਪਾਰਟੀ ਆਗੂਆਂ ਦੇ ਵਿਚਾਰ ਸੁਣਨ ਲਈ ਪੰਜਾਬ ਵਾਸੀਆਂ ’ਚ ਕਾਫੀ ਉਤਸ਼ਾਹ ਹੈ ਅਤੇ ਇਹ ਰੈਲੀ ਪੰਜਾਬ ’ਚ ਸੱਤਾ ਬਦਲਣ ਦੀ ਨੀਂਹ ਰੱਖੇਗੀ।