ਮੁੰਡੀਆਂ ਨੇ ਨਵੀਂ ਪਾਰਕ ਬਣਾਉਣ ਲਈ ਰੱਖਿਆ ਨੀਂਹ ਪੱਥਰ
ਮੁੰਡੀਆਂ ਵੱਲੋਂ ਵਾਰਡ ਨੰ.2 'ਚ ਨਵੀਂ ਪਾਰਕ ਬਣਾਉਣ ਲਈ ਰੱਖਿਆ ਨੀਂਹ ਪੱਥਰ
Publish Date: Tue, 06 Jan 2026 06:53 PM (IST)
Updated Date: Wed, 07 Jan 2026 04:06 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਆਉਂਦੇ ਵਾਰਡ ਨੰ. 2 ਅੰਦਰ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਬਣੇ ਛੱਪੜ ਨੂੰ ਬੰਦ ਕਰਵਾ ਕੇ ਉਸ ਉਪਰ ਇਕ ਸੁੰਦਰੀਕਰਨ ਪਾਰਕ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਦੀ ਰਸਮ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕਾਰਜਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ, ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ, ਵਾਰਡ ਨੰ. 2 ਦੇ ਕੌਂਸਲਰ ਤੇ ਨਗਰ ਕੌਂਸਲ ਸਾਹਨੇਵਾਲ ਦੇ ਮੀਤ ਪ੍ਰਧਾਨ ਸਵਰਨ ਕੁਮਾਰ ਸੋਨੀ ਤੇ ਟਰੇਡ ਵਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਅੱਜ ਪੰਜਾਬ ਪੂਰੀ ਤਰਾਂ ਵਿਕਾਸ ਦੀਆਂ ਲੀਹਾਂ ’ਤੇ ਚੱਲ ਰਿਹਾ ਹੈ। ਉਨ੍ਹਾ ਅੱਗੇ ਕਿਹਾ ਕਿ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਅੰਦਰ ਵਿਕਾਸ ਦੇ ਕੰਮ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਇਸ ਮੌਕੇ ਕੌਂਸਲਰ ਸਵਰਨ ਕੁਮਾਰ ਸੋਨੀ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਇਸ ਗੰਦੇ ਛੱਪੜ ਨੂੰ ਬੰਦ ਕਰਵਾ ਕੇ ਇਕ ਸੁੰਦਰ ਪਾਰਕ ਬਣਾਉਣ ਦਾ ਜੋ ਵਾਅਦਾ ਕੀਤਾ ਸੀ, ਅੱਜ ਉਸ ਵਾਅਦੇ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਪੂਜਾ ਰਾਣੀ ਤੇ ਪ੍ਰਧਾਨ ਰਾਜਦੀਪ ਭਾਟੀਆ ਨੇ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਾਰਕ ਤਰਕੀਬਨ 5 ਏਕੜ ’ਚ ਬਣਨ ਜਾ ਰਹੀ ਹੈ ਤੇ ਇਸ ਪਾਰਕ ਨੂੰ ਬਣਾਉਣ ’ਤੇ ਲੱਗਭਗ 69 ਲੱਖ 13 ਹਜ਼ਾਰ ਰੁਪਏ ਖਰਚ ਆਵੇਗਾ। ਇਸ ਮੌਕੇ ਜਸਵੀਰ ਸਿੰਘ ਸੈਨੀਟੇਸ਼ਨ ਸੁਪਰਡੈਂਟ, ਮਨੀਸ਼ ਕਪਿਲਾ, ਗੁਰਪ੍ਰੀਤ ਕੌਰ ਸੁਪਰਡੈਂਟ, ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਟਰੱਕ ਯੂਨੀਅਨ ਸਾਹਨੇਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਪ੍ਰਿੰਸੀਪਲ ਮਨਵਿੰਦਰ ਸਿੰਘ ਭੰਡਾਲ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਕੌਂਸਲਰ ਪਲਵਿੰਦਰ ਸਿੰਘ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਸਵਰਨਜੀਤ ਕੌਰ, ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ), ਸਤਵਿੰਦਰ ਸਿੰਘ ਹੈਪੀ, ਪੱਪੂ ਤਲਵਾੜਾ, ਤੇਜਿੰਦਰ ਸਿੰਘ ਮਿੱਠੂ, ਸੰਪੂਰਨ ਸਿੰਘ, ਰਾਵਿੰਦਰ ਸਿੰਘ ਖਾਲਸਾ ਬੱਬੂ ਖਾਲਸਾ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ, ਰਿੰਪੀ ਗੜਾ, ਬਲਵੀਰ ਸਿੰਘ ਬੀਰੀ, ਸੰਦੀਪ ਬੇਗੜਾ, ਮੱਖਣ, ਸਾਜਨ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਚੌਹਾਨ, ਮੈਨੇਜਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਿੰਸ ਸੈਣੀ, ਜ਼ਿਲ੍ਹਾ ਸੈਕਟਰੀ ਮਨਜਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।