ਉਧਾਰ ਲਏ ਸਾਢੇ 12 ਲੱਖ ਨਹੀਂ ਕੀਤੇ ਵਾਪਸ, ਇਕ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਮੁਕੱਦਮਾ ਦਰਜ
ਉਧਾਰ ਲਏ ਸਾਢੇ 12 ਲੱਖ ਨਹੀਂ ਕੀਤੇ ਵਾਪਸ
Publish Date: Sat, 28 Feb 2026 06:21 PM (IST)
Updated Date: Sat, 28 Feb 2026 06:22 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਉਧਾਰ ਦਿੱਤੇ ਗਏ 12 ਲੱਖ 50 ਹਜ਼ਾਰ ਰੁਪਏ ਜਦ ਵਾਪਸ ਮੰਗੇ ਗਏ, ਤਾਂ ਮੁਲਜ਼ਮਾਂ ਨੇ ਸਾਫ ਤੌਰ ’ਤੇ ਮਨ੍ਹਾਂ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਮਰ ਦਰਸ਼ਨ ਕਾਲੋਨੀ ਪਟਿਆਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੀ ਸ਼ਿਕਾਇਤ ’ਤੇ ਬੀਆਰਐੱਸ ਨਗਰ ਲੁਧਿਆਣਾ ਦੀ ਰਹਿਣ ਵਾਲੀ ਉਪਿੰਦਰ ਕੌਰ, ਉਸ ਦੇ ਬੇਟੇ ਸਾਹਿਬਜੀਤ ਸਿੰਘ ਅਤੇ ਸਾਹਿਬਜੀਤ ਦੀ ਪਤਨੀ ਨਵੀ ਦੇ ਖਿਲਾਫ ਧੋਖਾਧੜੀ, ਅਮਾਨਤ ਵਿਚ ਖਿਆਨਤ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਪਟਿਆਲਾ ਦੇ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਰਿਵਾਰ ਉਹਨਾਂ ਦਾ ਪੁਰਾਣਾ ਵਾਕਫ ਹੈ। ਕੁੱਝ ਅਰਸਾ ਪਹਿਲੋਂ ਪਰਿਵਾਰਿਕ ਮੈਂਬਰਾਂ ਨੇ ਨਿੱਜੀ ਜ਼ਰੂਰਤ ਲਈ ਉਨ੍ਹਾਂ ਕੋਲੋਂ 12 ਲੱਖ 50 ਹਜ਼ਾਰ ਦੀ ਰਕਮ ਉਧਾਰ ਲਈ। ਪਰ ਬਾਅਦ ਵਿਚ ਉਹ ਉਧਾਰ ਦਿੱਤੇ ਪੈਸੇ ਵਾਪਸ ਕਰਨ ਤੋਂ ਮੁੱਕਰ ਗਏ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਉਪਿੰਦਰ ਕੌਰ ਸਾਹਿਬਜੀਤ ਸਿੰਘ ਅਤੇ ਨਵੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।