ਪੰਜਾਬੀ ਭਵਨ ਵਿਖੇ ਕਰਵਾਇਆ ਪੁਸਤਕ ਲੋਕ ਅਰਪਣ ਸਮਾਗਮ
ਪੰਜਾਬੀ ਭਵਨ ਵਿਖੇ ਕਰਵਾਇਆ ਪੁਸਤਕ ਲੋਕ ਅਰਪਣ ਸਮਾਗਮ
Publish Date: Sun, 12 Apr 2026 06:07 PM (IST)
Updated Date: Sun, 12 Apr 2026 06:10 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਐਤਵਾਰ ਨੂੰ ਮਣਕੇ ਮਾਲਾ ਦੇ ਸਾਹਿਤਕ ਗਰੁੱਪ ਵੱਲੋਂ ਪ੍ਰਗਤੀਸ਼ੀਲ ਸੰਘ ਲੁਧਿਆਣਾ ਇਕਾਈ ਦੇ ਸਹਿਯੋਗ ਨਾਲ ਸੈਮੀਨਾਰ ਹਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸਾਂਝਾ ਕਾਵਿ ਸੰਗ੍ਰਹਿ ਪੁਸਤਕ ਤਿੰਨ ਰੰਗ ਦਾ ਦੂਸਰਾ ਭਾਗ, ਪੁਸਤਕ ਚੰਨ ਮੁਖੜੇ ਗੀਤਾ ਦਾ ਗੁਲਦਸਤਾ ਅਤੇ ਰਾਜ ਕੁਮਾਰ ਸ਼ਰਮਾ ਧੂਲਕੋਟ ਦਾ ਨਾਵਲ ਦੇਵਕੀ ਲੋਕ ਅਰਪਣ ਕੀਤਾ ਗਿਆ ਉੱਥੇ ਨੈਸ਼ਨਲ ਐਵਾਰਡੀ ਡਾ.ਗੁਰਚਰਨ ਕੌਰ ਕੋਚਰ, ਸਾਹਿਤਕ ਗਰੁੱਪ ਹਰਫਾਂ ਦੀ ਲੋਅ ਦੇ ਪ੍ਰਧਾਨ ਸਰਬਜੀਤ ਕੌਰ ਢਿੱਲੋ, ਪ੍ਰਬੰਧਕ ਰਾਜ ਕੁਮਾਰ ਸ਼ਰਮਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਪੰਜਾਬੀ ਕਵੀ ਰਾਮ ਲਾਲ ਭਗਤ ਵੱਲੋਂ ਜਸਵੰਤ ਕੌਰ ਗਰੇਵਾਲ, ਕਵੀਆਂ, ਮਹਿਮਾਨਾਂ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਟਰਾਫੀ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨਿਆ। ਕਵਿਤਾਵਾਂ ਪੇਸ਼ ਕਰਨ ਵਾਲੇ ਕਵੀਆਂ ਵਿੱਚ ਹੋਰਨਾਂ ਤੋਂ ਇਲਾਵਾ ਗੀਤਕਾਰ ਤੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ, ਸਤਵਿੰਦਰ ਸਿੰਘ ਥਰੀਕੇ, ਹਰਵਿੰਦਰ ਸਿੰਘ ਥਰੀਕੇ, ਇੰਦਰਜੀਤ ਕੌਰ ਲੋਟੇ, ਗੀਤਕਾਰ ਸੰਧੇ ਸੁਖਬੀਰ, ਰਵੀਨਾ ਖਾਨ, ਨੀਤੂ ਸ਼ਾਇਰਾ, ਅੰਮ੍ਰਿਤਪਾਲ ਕੋਟਕਪੂਰਾ, ਧੰਨਾ ਸਿੰਘ ਧਾਲੀਵਾਲ, ਜਗਦੀਸ਼ ਰਾਣਾ, ਇਕਬਾਲ ਸਿੱਧੂ, ਟਿੱਕਾ ਸਿੱਧੂ, ਸ਼ਮਸ਼ੇਰ ਸਿੰਘ ਮੱਲੀ, ਜਮੀਰ ਅਲੀ ਜਮੀਰ, ਰਾਜਪਾਲ, ਗੋਲਡੀ ਗੁਸਤਾਖ, ਮਰਜਾਣਾ ਸ਼ਾਇਰ, ਮਾਹੀ ਸਿੱਧੂ, ਗੁਰਵਿੰਦਰ ਲੋਟੇ, ਰਾਜਦੀਪ ਤੂਰ, ਸੋਨੀ ਰਾਇਕੋਟ, ਜੱਗਾ ਜਮਾਲਪੁਰੀ, ਮਨਜੀਤ ਸਿੰਘ ਸਰਾਂ, ਬਲਵੀਰ ਸਿੰਘ ਲਹਿਰੀ, ਅਤੇ ਹਰਭਗਵਾਨ ਕਰੀਰਵਾਲੇ ਵੀ ਸ਼ਾਮਲ ਸਨ। ਇਸ ਮੌਕੇ ਸਵਰਗੀ ਗੀਤਕਾਰ ਸਰਬਜੀਤ ਸਿੰਘ ਵਿਰਦੀ ਦੇ ਪਰਿਵਾਰ ਤੋਂ ਇਲਾਵਾ, ਰਾਜ ਕੁਮਾਰ ਦੱਦਾਹੂਰ, ਸਿਮਰਨ ਕੌਰ ਧੁੱਗਾ, ਲੇਖਿਕਾ ਪਰਵਿੰਦਰ ਕੌਰ ਸੁੱਖ ਅਤੇ ਹੋਰ ਪਤਵੰਤੇ ਹਾਜ਼ਰ ਸਨ।