- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਹਾਤੀ ਪੁਲਿਸ ਨੇ ਇਕ ਜਨਵਰੀ ਨੂੰ ਪਿੰਡ ਪੁਆਰਾਂ ਦੀ ਪੁਲੀ ਨੇੜਿਓਂ ਮਿਲੀ ਲਗਪਗ 25 ਸਾਲਾ ਮੁਟਿਆਰ ਦੀ ਲਾਸ਼ ਦੇ ਮਾਮਲੇ ਨੂੰ 48 ਘੰਟਿਆਂ ’ਚ ਟਰੇਸ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਗਹਿਰਾਈ ਨਾਲ ਜਾਂਚ ਕਰ ਕੇ ਚਾਰੇ ਮੁਲਜ਼ਮਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ’ਚ ਨਕੋਦਰ ਵਾਸੀ ਦੀਪਾ, ਪਿੰਡ ਅਠੌਲਾ ਵਾਸੀ ਸਰਬਜੀਤ ਸਿੰਘ, ਪਿੰਡ ਨਾਥੂ ਚਾਹਲ (ਕਪੂਰਥਲਾ) ਵਾਸੀ ਗੁਰਜੀਤ ਸਿੰਘ ਤੇ ਇਕ ਔਰਤ ਸ਼ਾਮਲ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮੁਟਿਆਰ ਦੀ ਮੌਤ ਨੂੰ ਨਸ਼ੇ ਦੇ ਓਵਰ ਡੋਜ਼ ਦਾ ਰੂਪ ਦੇਣ ਲਈ ਬਾਅਦ ’ਚ ਲਾਸ਼ ਦੀ ਬਾਂਹ

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ। ਦਿਹਾਤੀ ਪੁਲਿਸ ਨੇ ਇਕ ਜਨਵਰੀ ਨੂੰ ਪਿੰਡ ਪੁਆਰਾਂ ਦੀ ਪੁਲੀ ਨੇੜਿਓਂ ਮਿਲੀ ਲਗਪਗ 25 ਸਾਲਾ ਮੁਟਿਆਰ ਦੀ ਲਾਸ਼ ਦੇ ਮਾਮਲੇ ਨੂੰ 48 ਘੰਟਿਆਂ ’ਚ ਟਰੇਸ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਗਹਿਰਾਈ ਨਾਲ ਜਾਂਚ ਕਰ ਕੇ ਚਾਰੇ ਮੁਲਜ਼ਮਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ’ਚ ਨਕੋਦਰ ਵਾਸੀ ਦੀਪਾ, ਪਿੰਡ ਅਠੌਲਾ ਵਾਸੀ ਸਰਬਜੀਤ ਸਿੰਘ, ਪਿੰਡ ਨਾਥੂ ਚਾਹਲ (ਕਪੂਰਥਲਾ) ਵਾਸੀ ਗੁਰਜੀਤ ਸਿੰਘ ਤੇ ਇਕ ਔਰਤ ਸ਼ਾਮਲ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮੁਟਿਆਰ ਦੀ ਮੌਤ ਨੂੰ ਨਸ਼ੇ ਦੇ ਓਵਰ ਡੋਜ਼ ਦਾ ਰੂਪ ਦੇਣ ਲਈ ਬਾਅਦ ’ਚ ਲਾਸ਼ ਦੀ ਬਾਂਹ ’ਚ ਸਰਿੰਜ ਲਗਾਈ ਗਈ ਸੀ।
ਜਾਂਚ ਦੌਰਾਨ ਇਕ ਸੀਸੀਟੀਵੀ ਕੈਮਰੇ ’ਚ ਰਾਤ ਸਮੇਂ ਇਕ ਕਾਰ ਦੀ ਬਲ਼ਦੀ ਹੋਈ ਬੱਤੀ ਨਜ਼ਰ ਆਈ। ਖ਼ਾਸ ਗੱਲ ਇਹ ਰਹੀ ਕਿ ਲਗਪਗ ਪੰਜ ਮਿੰਟ ਬਾਅਦ ਓਹੀ ਕਾਰ ਉਸੇ ਦਿਸ਼ਾ ਵੱਲ ਵਾਪਸ ਮੁੜਦੀ ਦਿਖਾਈ ਦਿੱਤੀ, ਜਿਧਰੋਂ ਉਹ ਗਈ ਸੀ। ਇਸ ਸ਼ੱਕੀ ਹਰਕਤ ਦੇ ਆਧਾਰ ’ਤੇ ਦਿਹਾਤੀ ਪੁਲਿਸ ਨੇ ਕਰੀਬ 150 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ।
ਜਾਂਚ ਕਰਦਿਆਂ ਪੁਲਿਸ ਕਰੀਬ 25 ਤੋਂ 30 ਕਿਲੋਮੀਟਰ ਦੂਰ ਕਪੂਰਥਲਾ ਦੇ ਸਾਊਥ ਸਿਟੀ ਇਲਾਕੇ ਤੱਕ ਪਹੁੰਚੀ। ਸੀਸੀਟੀਵੀ ਫੁਟੇਜ ’ਚ ਕਾਰ ਦੀ ਆਉਣ-ਜਾਣ ਦੀ ਟਾਈਮਿੰਗ ਦਰਜ ਕੀਤੀ ਗਈ, ਜਿਸ ਨਾਲ ਸਾਫ਼ ਹੋ ਗਿਆ ਕਿ ਲਾਸ਼ ਇਸੇ ਕਾਰ ’ਚ ਲਿਆ ਕੇ ਸੁੱਟੀ ਗਈ ਸੀ। ਕਪੂਰਥਲਾ ’ਚ ਜਾਂਚ ਦੌਰਾਨ ਇਹ ਕਾਰ ਪਿੰਕੀ ਨਾਮਕ ਵਿਅਕਤੀ ਨਾਲ ਸਬੰਧਤ ਪਾਈ ਗਈ।
ਇਸ ਤੋਂ ਬਾਅਦ ਪੁਲਿਸ ਨੇ ਸਾਊਥ ਸਿਟੀ ਸਾਹਮਣੇ ਸਥਿਤ ਉਸ ਦੇ ਘਰ ’ਤੇ ਦੇਰ ਸ਼ਾਮ ਛਾਪਾ ਮਾਰਿਆ। ਦੇਰ ਰਾਤ ਤੱਕ ਜਾਂਚ ਨੂੰ ਅੰਤਿਮ ਰੂਪ ਦਿੰਦਿਆਂ ਪੁਲਿਸ ਨੇ ਦੀਪਾ, ਸਰਬਜੀਤ ਸਿੰਘ, ਗੁਰਜੀਤ ਸਿੰਘ ਤੇ ਉਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਲਾਂਬੜਾ ਦੇ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕੋਮਲ ਪੁੱਤਰੀ ਜੋਗਿੰਦਰ ਸਿੰਘ ਵਾਸੀ ਪਿੰਡ ਮੰਡ ਪੰਧੇਰ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਭੈਣ ਭੁਪਿੰਦਰ ਕੌਰ ਪਤਨੀ ਵਿਵੇਕ ਪੁੱਤਰੀ ਜੋਗਿੰਦਰ ਸਿੰਘ ਨੇ ਉਸ ਦੀ ਸ਼ਨਾਖਤ ਕਰ ਕੇ ਪੁਲਿਸ ਤੱਕ ਪਹੁੰਚ ਕੀਤੀ।
ਮ੍ਰਿਤਕਾ ਦੇ ਸਰੀਰ ’ਤੇ ਸਨ ਕਈ ਟੈਟੂ
ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮ੍ਰਿਤਕਾ ਦੇ ਸਰੀਰ ’ਤੇ ਕਈ ਟੈਟੂ ਬਣੇ ਹੋਏ ਸਨ। ਇਕ ਬਾਂਹ ’ਤੇ ‘ਭੋਲਾ’, ਦੂਜੀ ਬਾਂਹ ’ਤੇ ‘ਸੀਤਾਰਾਣੀ’ ਤੇ ‘ਵਿਕਰਮ’ ਦੇ ਨਾਂ ਗੁਦੇ ਹੋਏ ਸਨ, ਜਦਕਿ ਗਰਦਨ ਨੇੜੇ ਵੀ ਇਕ ਟੈਟੂ ਬਣਿਆ ਹੋਇਆ ਸੀ। ਪੁਲਿਸ ਨੇ ਪੂਰੇ ਦਿਨ ਅਪਰਾਧ ਸਥਾਨ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਸ਼ਾਮ ਸੱਤ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਾਲਾ ਸੰਘਿਆ ਰੋਡ ’ਤੇ ਖ਼ਾਸ ਨਾਕਾਬੰਦੀ ਕੀਤੀ ਗਈ ਸੀ।
ਦੇਹ ਵਪਾਰ ਨਾਲ ਜੁੜਿਆ ਨਿਕਲਿਆ ਮਾਮਲਾ
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਔਰਤ ਨੇ ਕਬੂਲਿਆ ਕਿ ਉਹ ਆਪਣੀ ਮਾਂ ਨਾਲ ਦੇਹ ਵਪਾਰ ਨਾਲ ਜੁੜੀ ਹੋਈ ਸੀ। ਕੋਮਲ ਕੁਝ ਸਮੇਂ ਤੋਂ ਉਨ੍ਹਾਂ ਕੋਲ ਹੀ ਰਹਿ ਰਹੀ ਸੀ ਅਤੇ ਨਸ਼ੇ ਦੀ ਆਦੀ ਸੀ। ਨਵੇਂ ਸਾਲ ਦੀ ਪੂਰਵ ਸੰਧਿਆ ਨੂੰ ਉਸ ਨੂੰ ਦਰਦ ਹੋਇਆ, ਜਿਸ ’ਤੇ ਉਸ ਦੀ ਮਾਂ ਨੇ ਉਸ ਨੂੰ ਟੀਕਾ ਲਗਾਇਆ। ਕੁਝ ਸਮੇਂ ਬਾਅਦ ਹੀ ਉਕਤ ਦੀ ਮੌਤ ਹੋ ਗਈ। ਘਬਰਾ ਕੇ ਸਭ ਨੇ ਮਿਲ ਕੇ ਲਾਸ਼ ਨੂੰ ਦੂਰ ਸੁੱਟਣ ਦੀ ਸਾਜ਼ਿਸ਼ ਰਚੀ। ਮੁਲਜ਼ਮ ਔਰਤ ਨੇ ਇਹ ਵੀ ਮੰਨਿਆ ਕਿ ਮੌਤ ਨੂੰ ਨਸ਼ੇ ਦੀ ਓਵਰ ਡੋਜ਼ ਦਿਖਾਉਣ ਲਈ ਉਸ ਨੇ ਹੀ ਲਾਸ਼ ਦੀ ਬਾਂਹ ਕੋਲ ਸਰਿੰਜ ਰੱਖੀ ਸੀ, ਤਾਂ ਜੋ ਪੁਲਿਸ ਨੂੰ ਗੁਮਰਾਹ ਕੀਤਾ ਜਾ ਸਕੇ।