ਘਰ ਦੇ ਬਾਹਰ ਲਹੂ-ਲੁਹਾਣ ਹਾਲਤ 'ਚ ਮਿਲੀ ਲਾਸ਼, ਇਲਾਕੇ 'ਚ ਫੈਲੀ ਦਹਿਸ਼ਤ; ਕਤਲ ਦਾ ਖ਼ਦਸ਼ਾ
ਮਹਾਨਗਰ ਦੇ ਥਾਣਾ ਜਮਾਲਪੁਰ ਅਧੀਨ ਚੰਡੀਗੜ੍ਹ ਰੋਡ ਸਥਿਤ ਹੈਪੀ ਕਲੋਨੀ ਦੇ ਇੱਕ ਘਰ ਬਾਹਰੋਂ ਸ਼ੁੱਕਰਵਾਰ ਸਵੇਰੇ ਲਾਵਾਰਿਸ ਹਾਲਤ ਵਿੱਚ ਪਈ ਲਾਸ਼ ਬਰਾਮਦ ਹੋਈ। ਉਕਤ ਘਰ ਵਿੱਚ ਰਹਿਣ ਵਾਲਿਆਂ ਨੇ ਘਰ ਬਾਹਰ ਪਈ ਲਾਸ਼ ਵੇਖ ਕੇ ਗੁਆਂਢੀਆਂ ਨੂੰ ਸੱਦਿਆ ਅਤੇ ਥਾਣਾ ਜਮਾਲਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਸ਼ਨਾਖਤ ਬਾਬੂ ਕਾਂਤ ਦੇ ਰੂਪ ਵਿੱਚ ਹੋਈ ਹੈ।
Publish Date: Sat, 17 Jan 2026 12:30 PM (IST)
Updated Date: Sat, 17 Jan 2026 12:33 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਮਹਾਨਗਰ ਦੇ ਥਾਣਾ ਜਮਾਲਪੁਰ ਅਧੀਨ ਚੰਡੀਗੜ੍ਹ ਰੋਡ ਸਥਿਤ ਹੈਪੀ ਕਲੋਨੀ ਦੇ ਇੱਕ ਘਰ ਬਾਹਰੋਂ ਸ਼ੁੱਕਰਵਾਰ ਸਵੇਰੇ ਲਾਵਾਰਿਸ ਹਾਲਤ ਵਿੱਚ ਪਈ ਲਾਸ਼ ਬਰਾਮਦ ਹੋਈ। ਉਕਤ ਘਰ ਵਿੱਚ ਰਹਿਣ ਵਾਲਿਆਂ ਨੇ ਘਰ ਬਾਹਰ ਪਈ ਲਾਸ਼ ਵੇਖ ਕੇ ਗੁਆਂਢੀਆਂ ਨੂੰ ਸੱਦਿਆ ਅਤੇ ਥਾਣਾ ਜਮਾਲਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਸ਼ਨਾਖਤ ਬਾਬੂ ਕਾਂਤ ਦੇ ਰੂਪ ਵਿੱਚ ਹੋਈ ਹੈ।
ਚੰਡੀਗੜ੍ਹ ਰੋਡ ਸਥਿਤ ਹੈਪੀ ਕਲੋਨੀ ਦੇ ਰਹਿਣ ਵਾਲੇ ਮ੍ਰਿਤਕ ਦੇ ਭਰਾ ਅਰਜਨ ਯਾਦਵ ਮੁਤਾਬਕ ਉਸ ਦਾ ਭਰਾ ਬਾਬੂ ਕਾਂਤ ਬੀਤੀ ਰਾਤ ਉਸ ਨੂੰ ਮਿਲ ਕੇ ਆਪਣੇ ਕਮਰੇ ਚਲਾ ਗਿਆ ਅਤੇ ਸਵੇਰੇ ਉਸ ਦੀ ਲਾਸ਼ ਘਰ ਦੇ ਨਜ਼ਦੀਕ ਬਾਹਰ ਗਲੀ ਵਿੱਚ ਪਈ ਬਰਾਮਦ ਹੋਈ। ਬਾਬੂ ਕਾਂਤ ਦੀ ਪਤਨੀ ਨੇ ਲਾਸ਼ ਵੇਖ ਕੇ ਰੌਲਾ ਪਾਇਆ ਅਤੇ ਆਢੀਆਂ ਗਵਾਢੀਆਂ ਨੂੰ ਸੱਦਿਆ। ਮ੍ਰਿਤਕ ਦੇ ਚਿਹਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਤੇ ਫੱਟ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਬੂ ਕਾਂਤ ਦੇ ਮੂੰਹ ਦੇ ਅੰਦਰ ਛੁਰਾ ਮਾਰਿਆ ਗਿਆ ਹੋਵੇਗਾ। ਬਾਬੂ ਕਾਂਤ ਹੈਪੀ ਕਲੋਨੀ ਵਿੱਚ ਆਪਣੀ ਪਤਨੀ ਅਤੇ ਧੀ ਨਾਲ ਰਹਿੰਦਾ ਸੀ ਜਦ ਕਿ ਉਸ ਦਾ ਬੇਟਾ ਬਿਹਾਰ ਵਿੱਚ ਬਾਕੀ ਪਰਿਵਾਰ ਨਾਲ ਰਹਿ ਰਿਹਾ ਹੈ।
ਬੀਤੇ ਕਈ ਸਾਲ ਤੋਂ ਬਾਬੂ ਕਾਂਤ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਅਧੀਨ ਚੌਂਕੀ ਮੁੰਡੀਆਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਕਬਜ਼ੇ ਵਿੱਚ ਲਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।