ਖੂਨ ਦਾਨ ਸਭ ਤੋਂ ਵੱਡਾ ਪੁੰਨ : ਦਾਨਵ
ਖੂਨ ਦਾਨ ਸਭ ਤੋਂ ਵੱਡਾ ਪੁੰਨ ਦਾ ਕਾਰਜ -ਦਾਨਵ
Publish Date: Sun, 05 Apr 2026 06:59 PM (IST)
Updated Date: Sun, 05 Apr 2026 07:01 PM (IST)

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ ਮਾਲਵਾ ਯੂਥ ਗਰੁੱਪ ਵੱਲੋਂ ਸਿਲਵਰ ਕੁੰਜ ਕਾਲੋਨੀ ਭੋਰਾ ਨੇੜੇ ਜਲੰਧਰ ਬਾਈਪਾਸ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚ ਕੇ ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਕੈਪ ’ਚ ਦਿਆਨੰਦ ਮੈਡੀਕਲ ਕਾਲਜ ਹਸਪਤਾਲ ਅਤੇ ਦੀਪਕ ਹਸਪਤਾਲ ਦੀਆਂ ਮੈਡੀਕਲ ਟੀਮਾਂ ਵੱਲੋਂ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਜੇ ਕੁਮਾਰ ਦਾਨਵ ਚੇਅਰਮੈਨ ਦਲਿਤ ਡਿਵਲਪਮੈਂਟ ਬੋਰਡ ਪੰਜਾਬ ਸਰਕਾਰ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਲਈ ਹਰੇਕ ਵਿਅਕਤੀ ਨੂੰ ਸਾਲ ਵਿੱਚ ਦੋ ਵਾਰ ਜਰੂਰ ਖੂਨ ਦਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੂਨਦਾਨ ਕਰਨ ਵਾਲਾ ਮਨੁੱਖ ਸਿਹਤ ਪੱਖੋ ਫਿੱਟ ਅਤੇ ਤੰਦਰੁਸਤ ਰਹਿੰਦਾ ਹੈ! ਪ੍ਰਬੰਧਕਾ ਵੱਲੋਂ ਕੈਪ ਦੌਰਾਨ ਚੈਅਰਮੈਨ ਵਿਜੇ ਦਾਨਵ ਨੂੰ ਸਿਰੋਪਾਓ ਪਾ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਲਵਾ ਯੂਥ ਗਰੁੱਪ ਦੇ ਸੀਨੀਅਰ ਆਗੂ ਜਸਕਰਨ ਸਿੰਘ ਭਿੱਟੇਵੱਡ, ਹਰਜਿੰਦਰ ਸਿੰਘ ਰਾਜੂ, ਹਰਮਨ ਸਿੰਘ, ਦੀਪ ਬਾਠ, ਲਵ ਬੱਲ, ਲਵੀ,ਮਲਕੀਤ ਸਿੰਘ, ਨਿਰਮਲ ਸਿੰਘ, ਜੋਤਾ ਬਾਈ, ਗੁਰਪ੍ਰੀਤ ਸਿੰਘ, ਜੈਟਾ ਗਿੱਲ, ਪ੍ਰਭਜੋਤ ਸਿੰਘ, ਜਸਨ, ਗੋਰਵ ਅਰੋਡ਼ਾ, ਅਮਿਰਤਪਾਲ ਰੰਧਾਵਾ, ਹਰਮਨ ਵੜੈਚ, ਸਹਿਜਪਾਲ, ਰੋਹਿਤ ਮੱਲ, ਗਗਨਦੀਪ ਸਿੰਘ, ਸਹਿਲ ਦੱਤਾ ਆਦਿ ਹਾਜ਼ਰ ਸਨ।