ਪੰਜਾਬ ’ਚ ਛਾਏ ਸਿਆਸਤ ਦੇ ਹਨੇਰੇ ਨੂੰ ਭਾਜਪਾ ਦਿਖਾਏਗੀ ਵਿਕਾਸ ਦੀ ਕਿਰਨ : ਭਾਜਪਾ ਆਗੂ
ਪੰਜਾਬ ਵਿੱਚ ਛਾਏ ਸਿਆਸਤ ਦੇ ਹਨੇਰੇ ਨੂੰ ਭਾਜਪਾ ਦਿਖਾਏਗੀ ਵਿਕਾਸ ਦੀ ਕਿਰਨ- ਭਾਜਪਾ ਆਗੂ
Publish Date: Sat, 14 Mar 2026 09:47 PM (IST)
Updated Date: Sun, 15 Mar 2026 04:19 AM (IST)

* ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਪੰਜਾਬ ਚ ਵੱਡੇ ਬਦਲਾਅ ਲਈ ਦੱਸਿਆ ਇਤਿਹਾਸਕ ਰੈਲੀ ਫੋਟੋ ਨੰਬਰ- 25, 27, 28, 29, 30, 31, 33, 34 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਵਿਧਾਨ ਸਭਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸੂਬੇ ਵਿੱਚ ਭਾਜਪਾ ਲਈ ਮਹੌਲ ਬਨਾਉਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਟੀ ਦੀ ਇਸ ਸਾਲ ਦੀ ਪਹਿਲੀ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਹੋਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਬਾਅਦ ਭਾਜਪਾ ਦੇ ਆਗੂਆਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਦੀ ਰੈਲੀ ਵਿੱਚ ਉਮੜੇ ਭਾਰੀ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਸੂਬੇ ਵਿੱਚ ਡਬਲ ਇੰਜ਼ਣ ਦੀ ਸਰਕਾਰ ਚਹੁੰਦੇ ਹਨ। ਅਮਿਤ ਸ਼ਾਹ ਦਾ ਸੰਦੇਸ਼ ਪੰਜਾਬ ਦੇ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ : ਰਜਨੀਸ਼ ਧੀਮਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਅਮਿਤ ਸ਼ਾਹ ਦਾ ਸੰਦੇਸ਼ ਪੰਜਾਬ ਦੇ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਅਤੇ ਮਜ਼ਬੂਤ ਪ੍ਰਸ਼ਾਸਨ ਲਈ ਭਾਜਪਾ ਹੀ ਇੱਕ ਭਰੋਸੇਯੋਗ ਵਿਕਲਪ ਵਜੋਂ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਲਈ ਲੋਕਾਂ ਨੇ ਸੂਬੇ ਦੀ ਸੱਤਾ ਭਾਜਪਾ ਹੱਥ ਦੇਣ ਦਾ ਮਨ ਬਣਾ ਲਿਆ ਹੈ। ਕਿੱਲੀ ਚਹਿਲਾਂ ਦੀ ਰੈਲੀ ਹੋਈ ਇਤਿਹਾਸਕ ਸਾਬਤ : ਪ੍ਰਵੀਨ ਬਾਂਸਲ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਨੇ ਕਿਹਾ ਕਿ ਮੋਗਾ ਦੀ ਧਰਤੀ ’ਤੇ ਹੋਈ ਇਹ ਰੈਲੀ ਇਤਿਹਾਸਕ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੱਡੀ ਭਾਗੀਦਾਰੀ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਲੋਕਪ੍ਰਿਯਤਾ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਪੰਜਾਬ ਵਿੱਚ ਅਮਨ ਕਨੂੰਨ ਤੇ ਖੁਸ਼ਹਾਲੀ ਲਈ ਲੋਕ ਭਾਜਪਾ ਨੂੰ ਅੱਗੇ ਲਿਆਉਣ ਬੇਸਬਰੀ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ। ਅਮਿਤ ਸ਼ਾਹ ਵੱਲੋਂ ਦਿੱਤਾ ਸੰਦੇਸ਼ ਪੰਜਾਬ ’ਚ ਨਵੇਂ ਵਿਕਾਸ ਯੁੱਗ ਦੀ ਕਰੇਗਾ ਸ਼ੁਰੂਆਤ : ਹੌਬੀ ਭਾਜਪਾ ਆਗੂ ਜਸਪ੍ਰੀਤ ਸਿੰਘ ਹੌਬੀ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਸੰਦੇਸ਼ ਪੰਜਾਬ ਵਿੱਚ ਨਵੇਂ ਵਿਕਾਸ ਯੁੱਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਦੇ ਕਾਰਨ ਲੋਕਾਂ ਵਿੱਚ ਨਵਾਂ ਵਿਸ਼ਵਾਸ ਜਾਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਨਾਲ ਪੰਜਾਬ ਵਿੱਚ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਹੋਵੇਗੀ। ਅਮਿਤ ਸ਼ਾਹ ਨੇ ਆਪਣੇ ਭਾਸ਼ਣ ’ਚ ਪੰਜਾਬ ਦੇ ਮੁੱਦਿਆਂ ਨੂੰ ਸਪੱਸ਼ਟ ਢੰਗ ਨਾਲ ਰੱਖਿਆ : ਲੱਧੜ ਭਾਜਪਾ ਦੇ ਸੀਨੀਅਰ ਆਗੂ ਤੇ ਸੇਵਾ ਮੁਕਤ ਆਈਏਐਸ ਆਰਐਸ ਲੱਧੜ ਨੇ ਕਿਹਾ ਕਿ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਬਹੁਤ ਹੀ ਸਪੱਸ਼ਟ ਢੰਗ ਨਾਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ ਅਤੇ ਪੰਜਾਬੀਆਂ ਦੇ ਵਿਕਾਸ ਲਈ ਭਾਜਪਾ ਪੂਰੀ ਤਰ੍ਹਾਂ ਵਚਨਬੱਧ ਹੈ। ਮੋਗਾ ਦੀ ਰੈਲੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਬਤ ਹੋਵੇਗੀ ਮਜ਼ਬੂਤ ਨੀਂਹ : ਗੁਪਤਾ ਭਾਜਪਾ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਮੋਗਾ ਦੀ ਇਹ ਰੈਲੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਮਜ਼ਬੂਤ ਨੀਂਹ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਨੂੰ ਇੱਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਭਾਜਪਾ ਦੇ ਸੱਤਾ ਸੰਭਾਲਦੇ ਹੀ ਪੰਜਾਬ ਵਿੱਚੋਂ ਡਰ ਅਤੇ ਸਹਿਮ ਦੇ ਮਹੌਲ ਦਾ ਹੋਵੇਗਾ ਅੰਤ ਅਤੇ ਸੂਬੇ ਦੀ ਆਰਥਿਕ ਸਥਿਤੀ ਹੋਵੇਗੀ ਮਜਬੂਤ। ਅਮਿਤ ਸ਼ਾਹ ਦੇ ਭਾਸ਼ਣ ਨੇ ਭਾਜਪਾ ਵਰਕਰਾਂ ਵਿੱਚ ਭਰਿਆ ਨਵਾਂ ਜੋਸ਼ : ਦੇਬੀ ਪੰਜਾਬ ਭਾਜਪਾ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਵਾਸੀਆਂ ਦੇ ਨਾਮ ਦਿੱਤੇ ਸੰਦੇਸ਼ ਨੇ ਭਾਜਪਾ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਵਿੱਚ ਪੂਰੀ ਮਜ਼ਬੂਤੀ ਨਾਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਦੇ ਹੀ ਲੋਕ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਜਿਸ ਲਈ ਪੰਜਾਬ ਦੇ ਲੋਕ ਨੇ ਭਾਜਪਾ ਨੂੰ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਨ ਲਈ ਪਹਿਲਾ ਹੀ ਉਤਸ਼ਾਹਿਤ ਕੀਤਾ ਹੈ ਅਤੇ ਹੁਣ ਮੋਗਾ ਰੈਲੀ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੋਚ ਨੇ ਇਸ ਨੂੰ ਹੋਰ ਪਰਪੱਕ ਕਰ ਦਿੱਤਾ ਹੈ। ਪੰਜਾਬ ’ਚ ਛਾਏ ਸਿਆਸਤ ਦੇ ਹਨੇਰੇ ਨੂੰ ਹੁਣ ਭਾਜਪਾ ਦਿਖਾਏਗੀ ਵਿਕਾਸ ਦੀ ਕਿਰਨ : ਮੱਲ੍ਹੀ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਛਾਏ ਸਿਆਸਤ ਦੇ ਹਨੇਰੇ ਨੂੰ ਹੁਣ ਭਾਜਪਾ ਵਿਕਾਸ ਦੀ ਕਿਰਨ ਦਿਖਾਏਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਕੋਨੇ ਵਿੱਚ ਬੈਠਾ ਵਿਆਕਤੀ ਬਦਲਾਅ ਚਾਹੁੰਦਾ ਅਤੇ ਸੱਤਾ ਵਿੱਚ ਆਉਦੇ ਹੀ ਭਾਜਪਾ ਪੰਜਾਬ ਹਰ ਤਰ੍ਹਾਂ ਦੇ ਮਾਫੀਏ ਤੋਂ ਮੁਕਤ ਕਰਨ ਲਈ ਕੰਮ ਸ਼ੁਰੂ ਕਰੇਗੀ ਤੇ ਸੂਬੇ ਨੂੰ ਅਮਨ ਸ਼ਾਤੀ ਤੇ ਖੁਸ਼ਹਾਲੀ ਦੇ ਰਾਹ ਤੋਰਗੀ। ਮੋਗਾ ਰੈਲੀ ਦੇ ਉਤਸ਼ਾਹ ਤੇ ਇਕੱਠ ਨੇ ਦੱਸਿਆ ਆਉਣ ਵਾਲਾ ਸਮਾਂ ਭਾਜਪਾ ਦਾ : ਬਲੀਏਵਾਲ ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਪਿੰਡ ਕਿੱਲੀ ਚਾਹਿਲਾਂ ਮੋਗਾ ਨੂੰ ਜਾਂਦੇ ਰਸਤਿਆਂ ਤੇ ਭਾਜਪਾ ਵਰਕਰਾਂ ਦਾ ਵੱਡਾ ਜੋਸ਼ ,ਉਤਸ਼ਾਹ ਅਤੇ ਇਕੱਠ ਇਸ ਗੱਲ ਦੀ ਹਾਮੀ ਭਰ ਰਿਹਾ ਸੀ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੇ ਇੱਕ ਇੱਕ ਬੋਲ ਪੰਜਾਬ ਦੇ ਉਜਵਲ ਭਵਿੱਖ ਦੀ ਹਾਮੀ ਭਰ ਰਹੇ ਸਨ।