ਬੀਬੀ ਛੀਨਾਂ ਨੇ ਲੁਹਾਰਾ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਬੀਬੀ ਛੀਨਾਂ ਨੇ ਲੁਹਾਰਾ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
Publish Date: Tue, 13 Jan 2026 07:25 PM (IST)
Updated Date: Wed, 14 Jan 2026 04:10 AM (IST)

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ, ਲੁਧਿਆਣਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਆਪਣੇ ਦਫਤਰ ਬਾਪੂ ਮਾਰਕੀਟ ਲੁਹਾਰਾ ਵਿਖੇ ਹਲਕਾ ਦੱਖਣੀ ਦੀ ਆਮ ਆਦਮੀ ਪਾਰਟੀ ਟੀਮ ਦੇ ਸਾਰੇ ਸਾਥੀਆਂ ਨਾਲ ਲੋਹੜੀ ਦਾ ਪਵਿੱਤਰ ਤਿਉਹਾਰ ਰਵਾਇਤੀ ਢੰਗ ਨਾਲ ਪੂਰੇ ਉਤਸ਼ਾਹ ਤੇ ਖੁਸ਼ੀ ਦੇ ਮਾਹੌਲ ’ਚ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ, ਵਰਕਰਾਂ ਤੇ ਸਥਾਨਕ ਸਾਥੀਆਂ ਦੀ ਵੱਡੀ ਗਿਣਤੀ ’ਚ ਹਾਜ਼ਰੀ ਰਹੀ। ਲੋਹੜੀ ਸਮਾਗਮ ਦੌਰਾਨ ਵਿਧਾਇਕ ਬੀਬੀ ਛੀਨਾ ਨੇ ਸਾਰੇ ਸਾਥੀਆਂ ਤੇ ਹਲਕਾ ਵਾਸੀਆਂ ਨੂੰ ਲੋਹੜੀ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਲੋਹੜੀ ਪੰਜਾਬ ਦੀ ਧਰਤੀ ਨਾਲ ਜੁੜਿਆ ਇਕ ਅਹਿਮ ਤਿਉਹਾਰ ਹੈ, ਜੋ ਭਾਈਚਾਰੇ, ਏਕਤਾ ਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ ਤੇ ਸਮਾਜ ’ਚ ਆਪਸੀ ਸਾਂਝ ਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਵਿਧਾਇਕ ਛੀਨਾ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਦੀ ਤਾਕਤ ਇਸ ਦੇ ਜ਼ਮੀਨੀ ਵਰਕਰ ਹਨ, ਜੋ ਦਿਨ-ਰਾਤ ਲੋਕਾਂ ਦੀ ਸੇਵਾ ਲਈ ਸਮਰਪਿਤ ਹਨ। ਸਮਾਗਮ ਦੌਰਾਨ ਸਾਰੇ ਸਾਥੀਆਂ ਨੇ ਲੋਹੜੀ ਦੇ ਰਵਾਇਤੀ ਗੀਤਾਂ ਨਾਲ ਤਿਉਹਾਰ ਮਨਾਇਆ ਤੇ ਅੱਗ ਦੇ ਗੇੜ ਲਾ ਕੇ ਖੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ। ਅੰਤ ’ਚ ਵਿਧਾਇਕਾ ਬੀਬੀ ਰਾਜਿੰਦਰਪਾਲ ਕੌਰ ਛੀਨਾ ਨੇ ਸਾਰੇ ਹਲਕਾ ਵਾਸੀਆਂ ਦੀ ਚੰਗੀ ਸਿਹਤ, ਸੁੱਖ-ਸ਼ਾਂਤੀ ਤੇ ਖੁਸ਼ਹਾਲ ਜੀਵਨ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਬੱਚਿਆਂ ਨੂੰ ਪਾਰਟੀ ਦੇ ਨਿਸ਼ਾਨ ਵਾਲੇ ਪਤੰਗ ਵੀ ਵੰਡੇ। ਇਸ ਮੌਕੇ ਪੀਏ ਹਰਪ੍ਰੀਤ ਸਿੰਘ ,ਹਰਵਿੰਦਰ ਕੌਰ, ਹਰਦੇਵ ਸਿੰਘ ਗੋਲਡੀ, ਸ਼ਿਵਦਰਸ਼ਨ ਸਿੰਘ, ਮਨੀਸ਼ ਕੁਮਾਰ ਟਿੰਕੂ, ਰੇਸ਼ਮ ਕੁਮਾਰ, ਸੁਖਦੇਵ ਸਿੰਘ, ਜੋਗਾ ਸਿੰਘ ਸੰਧੂ, ਇੰਦਰਜੀਤ ਸਿੰਘ ਸਿੱਧੂ, ਇੰਦਰਜੀਤ ਵਰਮਾ, ਮਹਿਤਾਬ ਸਿੰਘ ਬੰਟੀ, ਕੁਲਦੀਪ ਸਿੰਘ ਰਾਹੀ, ਸਰਬਜੀਤ ਸਿੰਘ ਸਰਬਾ, ਬਲਵੀਰ ਸਿੰਘ ਭੋਲਾ, ਡਾ. ਦੀਪਕ ਮੰਨਣ ਤੋਂ ਇਲਾਵਾ ਇਲਾਕੇ ਦੇ ਪਾਰਟੀ ਵਰਕਰ ਹਾਜ਼ਰ ਸਨ।