ਮਾਸਟਰ ਸਵੈਚ ਨਮਿੱਤ ਪਾਠ ਦੇ ਭੋਗ ਅੱਜ
ਮਰਹੂਮ ਮਾਸਟਰ ਅਮਰਜੀਤ ਸਿੰਘ ਸਵੈਚ ਨਮਿੱਤ ਪਾਠ ਦੇ ਭੋਗ ਅੱਜ
Publish Date: Mon, 19 Jan 2026 07:25 PM (IST)
Updated Date: Tue, 20 Jan 2026 04:16 AM (IST)
ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਪਿੰਡ ਲਲੌੜੀ ਕਲਾਂ ਦੇ ਨਿਰਮਲ ਸਿੰਘ ਸਵੈਚ ਤੇ ਦਲਜੀਤ ਸਿੰਘ ਸਵੈਚ ਦੇ ਸਮੁੱਚੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਪਿਛਲੇ ਉਨ੍ਹਾਂ ਦੇ ਪੂਜਨੀਕ ਪਿਤਾ ਮਾਸਟਰ ਅਮਰਜੀਤ ਸਿੰਘ ਸਵੈਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇਸ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੇ ਸਪੁੱਤਰ ਦਲਜੀਤ ਸਿੰਘ ਸਵੈਚ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 20 ਜਨਵਰੀ ਦਿਨ ਮੰਗਲਵਾਰ ਨੂੰ ਪਿੰਡ ਲਲੌੜੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਿਹਰ 1 ਵਜੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਸਮੁੱਚੇ ਸਵੈਚ ਪਰਿਵਾਰ ਨਾਲ ਇਲਾਕੇ ਦੇ ਰਾਜਨੀਤਿਕ ਸਿਆਸੀ ਆਗੂਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।