ਡਾ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ
Publish Date: Wed, 15 Apr 2026 07:27 PM (IST)
Updated Date: Thu, 16 Apr 2026 04:07 AM (IST)
ਫ਼ੋਟੋ ਨੰਬਰ-3 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵੀਰ ਏਕਲਵਯ ਯੂਥ ਫੈਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਸਥਾਨਕ ਮਿੰਨੀ ਸਕੱਤਰੇਤ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਮੌਕੇ ਡਾ. ਅੰਬੇਡਕਰ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਡੁਲਗਚ ਨੇ ਕਿਹਾ ਕਿ ਬਾਬਾ ਸਾਹਿਬ ਵਰਗਾ ਮਸੀਹਾ ਕਰੋੜਾਂ ਸਾਲਾਂ ਬਾਅਦ ਹੀ ਇਸ ਧਰਤੀ ਤੇ ਮਾਨਵਤਾ ਦਾ ਕਲਿਆਣ ਕਰਨ ਲਈ ਜਨਮ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਵਿਕਾਸ ਸੋਦਾਈ, ਲਵ ਚਨਾਲਿਆ, ਹਰਸ਼ ਟਾਂਕ, ਰੋਹਨ ਬਹਿਨਵਾ, ਅਮਨ ਟਾਂਕ, ਮਾਨਵ ਚਨਾਲਿਆ, ਕਾਰਤਿਕ ਚਨਾਲਿਆ, ਵਿਰਾਟ ਢਿਲੋੜ, ਅਨਮੋਲ ਕੇਸਲਾ, ਨਨੂੰ ਸੋਦਾਈ, ਅਵਿਨਾਸ਼ ਚਰਨ, ਨੋਨੀ ਟਾਂਕ ਆਦਿ ਹਾਜ਼ਰ ਸਨ।