ਭੰਬੀ ਜਠੇਰਿਆਂ ਦਾ ਮੇਲਾ 17 ਨੂੰ
ਭੰਬੀ ਜਠੇਰਿਆਂ ਦਾ ਮੇਲਾ 17 ਨੂੰ
Publish Date: Sat, 14 Mar 2026 07:00 PM (IST)
Updated Date: Sun, 15 Mar 2026 04:13 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਨਰਿੰਦਰ ਸ਼ਰਮਾ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਰਾਹੋਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭੰਬੀ ਜਠੇਰੇ ਸਤੀ ਮਾਤਾ ਦਾ ਸਾਲਾਨਾ ਮੇਲਾ 17 ਮਾਰਚ ਨੂੰ ਸਤੀ ਮਾਤਾ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ’ਚ ਪੰਜਾਬ ਸਮੇਤ ਦੇਸ਼ ਤੇ ਵਿਦੇਸ਼ਾਂ ਦੀ ਧਰਤੀ ਤੋਂ ਭੰਬੀ ਗੋਤ ਵਾਲੇ ਸ਼ਰਧਾਲੂ ਵੱਡੀ ਗਿਣਤੀ ਹਾਜ਼ਰੀ ਭਰਨ ਲਈ ਆਉਣਗੇ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਸਵੇਰੇ 8 ਵਜੇ ਸੁੰਦਰ ਕਾਂਡ ਦਾ ਪਾਠ ਆਰੰਭ ਹੋਵੇਗਾ ਜਦਕਿ 10 ਵਜੇ ਆਰਤੀ ਤੋਂ ਬਾਅਦ 10.30 ਵਜੇ ਹਵਨ ਯੱਗ ਕਰਵਾਇਆ ਜਾ ਰਿਹਾ ਹੈ। 12.30 ਵਜੇ ਦੁਪਹਿਰ ਝੰਡੇ ਦੀ ਰਸਮ ਉਪਰੰਤ 1.00 ਵਜੇ ਅਤੁੱਟ ਲੰਗਰ ਵਰਤੇਗਾ। ਉਨ੍ਹਾਂ ਦੱਸਿਆ ਕਿ ਉਤਸਵ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਐਡਵੋਕੇਟ ਐੱਚਕੇ ਭਾਂਬੀ, ਸੁਭਾਸ਼ ਸਿੰਘ, ਸੁਦੇਸ਼ ਸ਼ਰਮਾ ਤੇ ਅਵਿਨਾਸ਼ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਰਿੰਦਰਪਾਲ ਸ਼ਰਮਾ ਨੇ ਭੰਬੀ ਜਠੇਰਿਆਂ ਨਾਲ ਸਬੰਧਤ ਸਮੂਹ ਪਰਿਵਾਰਾਂ ਨੂੰ ਸੱਦਾ ਦਿੱਤਾ ਹੈ ਕਿ ਮੇਲੇ ’ਚ ਆਪਣੀਆਂ ਹਾਜ਼ਰੀਆਂ ਜ਼ਰੂਰ ਭਰਨ ਤਾਂ ਜੋ ਇਕ-ਦੂਜੇ ਨਾਲ ਨੇੜਤਾ ਵਧਾਈ ਜਾ ਸਕੇ।