ਅਸੀਂ ਬਾਬਾ ਸਾਹਿਬ ਦੀ ਬਦੌਲਤ ਮਨਾ ਰਹੇ ਹਾਂ ਗਣਤੰਤਰ ਦਿਵਸ : ਲਾਲਾ ਅਟਵਾਲ
ਡਾ: ਅੰਬੇਡਕਰ ਦੇ ਲਿਖਤ ਸਵਿੰਧਾਨ ਦੀ ਬਦੋਲਤ ਅਸੀਂ ਅੱਜ ਗਣਤੰਤਰ ਦਿਵਸ ਮਨਾ ਰਹੇ ਹਾਂ - ਲਾਲਾ ਅਟਵਾਲ
Publish Date: Tue, 27 Jan 2026 07:21 PM (IST)
Updated Date: Wed, 28 Jan 2026 04:11 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ : ਭਾਈ ਮੰਨਾ ਸਿੰਘ ਨਗਰ ਵਿਖੇ ਪ੍ਰਧਾਨ ਜਸਪਾਲ ਸਿੰਘ ਢੱਲ ਦੀ ਅਗਵਾਈ ਹੇਠ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਮਾਗਮ ’ਚ ਸਾਬਕਾ ਕੌਂਸਲਰ ਲਾਲਾ ਸੁਰਿੰਦਰ ਅਟਵਾਲ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਦੇਣ ਹੈ, ਜੋ ਅੱਜ ਭਾਰਤ ਦੇਸ਼ ਅੰਦਰ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਜੋ 26 ਜਨਵਰੀ 1950 ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਸਾਰੀਆ ਨੂੰ ਮਿਲ ਕੇ ਦੇਸ਼ ਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਪ੍ਰਧਾਨ ਜਸਪਾਲ ਸਿੰਘ ਢੱਲ ਦੀ ਅਗਵਾਈ ਚ ਮੁੱਖ ਮਹਿਮਾਨ ਲਾਲਾ ਸੁਰਿੰਦਰ ਅਟਵਾਲ ਨੂੰ ਭਾਰਤੀ ਸਵਿੰਧਾਨ ਦੀ ਕਾਪੀ ਭੇਟ ਕਰਕੇ ਸਨਮਾਨਿਤ ਗਿਆ। ਇਸ ਮੌਕੇ ਲੱਕੀ ਨਾਹਰ ,ਰਾਜ ਅਟਵਾਲ, ਪੱਪਾ ਬੱਤਰਾ, ਐਡਵੋਕੇਟ ਦੀਪਕ ਅਟਵਾਲ, ਹਰਸ਼ ਅਟਵਾਲ, ਰਜੇਸ਼ ਮੱਟੂ, ਅਦਿਤਿਆ, ਹਿਮਾਂਸ਼ੂ, ਕਰਨ ਸਿੱਧੂ ਤੇ ਦਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।