ਮਿਹਰਬਾਨ ਇਲਾਕੇ ’ਚ ਦੋ ਥਾਈ ਹੋਈ ਕੁੱਟਮਾਰ
ਮਿਹਰਬਾਨ ਇਲਾਕੇ ਵਿੱਚ ਦੋ ਥਾਈ ਹੋਈ ਕੁੱਟਮਾਰ
Publish Date: Thu, 05 Mar 2026 07:59 PM (IST)
Updated Date: Fri, 06 Mar 2026 04:15 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਮਿਹਰਬਾਨ ਅਧੀਨ ਦੋ ਵੱਖ-ਵੱਖ ਇਲਾਕਿਆਂ ’ਚ ਰੰਜਿਸ਼ ਕਾਰਨ ਕੁੱਟਮਾਰ ਕਰਨ ਦੇ ਦੋ ਮਾਮਲਿਆਂ ’ਚ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪਹਿਲਾ ਮਾਮਲਾ ਪਿੰਡ ਗੌਂਸਗੜ੍ਹ ਵਾਸੀ ਗੁਰਿੰਦਰ ਸਿੰਘ ਦੇ ਬਿਆਨ ’ਤੇ ਉਨ੍ਹਾਂ ਦੇ ਗੁਆਂਢੀ ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਬਲਵੰਤ ਕੌਰ ਵਾਸੀ ਪਿੰਡ ਗੌਂਸਗੜ੍ਹ ਖਿਲਾਫ ਦਰਜ ਕੀਤਾ ਗਿਆ ਹੈ। ਗੁਰਿੰਦਰ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਸਵੇਰੇ ਕਰੀਬ 10 ਵਜੇ ਉਹ ਆਪਣੇ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਰੰਜਿਸ਼ ਕਾਰਨ ਉਨ੍ਹਾਂ ਦੇ ਗੁਆਂਢੀਆਂ ਨੇ ਡਾਂਗਾ ਤੇ ਤੇਜ਼ਧਾਰ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਅੰਦਰ ਜ਼ਬਰੀ ਦਾਖਲ ਹੋ ਕੇ ਕੁੱਟਮਰ ਕੀਤੀ। ਸ਼ਿਕਾਇਤਕਰਤਾ ਨੂੰ ਬੁਰੀ ਤਰ੍ਹਾਂ ਫੱਟੜ ਕਰਨ ਮਗਰੋਂ ਸਾਰੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਅਜਿਹੇ ਹੀ ਦੂਜੇ ਮਾਮਲੇ ਵਿੱਚ ਪਿੰਡ ਬਾਜੜਾ ਵਾਸੀ ਦੀਪਕ ਕੁਮਾਰ ਦੇ ਬਿਆਨ ’ਤੇ ਥਾਣਾ ਮਿਹਰਬਾਨ ਪੁਲਿਸ ਵੱਲੋਂ ਰਾਜ ਕੁਮਾਰ ਤਿਵਾੜੀ, ਅੰਕਿਤ ਤਿਵਾੜੀ ਤੇ ਅਮਿਤ ਤਿਵਾੜੀ ਤਿੰਨੋਂ ਵਾਸੀ ਏਕਤਾ ਕਾਲੋਨੀ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਦੀਪਕ ਕੁਮਾਰ ਮੁਤਾਬਕ ਵਾਰਦਾਤ ਵਾਲੇ ਦਿਨ ਸ਼ਾਮ ਕਰੀਬ ਸਾਢੇ ਅੱਠ ਵਜੇ ਉਸ ਦੇ ਭਰਾ ਪ੍ਰੇਮ ਕੁਮਾਰ ਦਾ ਉਕਤ ਮੁਲਜ਼ਮਾਂ ਨਾਲ ਲੜਾਈ ਝਗੜਾ ਹੋਇਆ ਸੀ। ਜਦੋਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਮੁਲਜ਼ਮਾਂ ਨੂੰ ਸਮਝਾਉਣ ਲਈ ਏਕਤਾ ਕਲੋਨੀ ਗਿਆ ਤਾਂ ਉਨ੍ਹਾਂ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੋਨਾਂ ਉੱਪਰ ਹਮਲਾ ਕਰ ਦਿੱਤਾ। ਪੁਲਿਸ ਵੱਲੋਂ ਦੋਨਾਂ ਹੀ ਮਾਮਲਿਆਂ ਵਿੱਚ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।