ਛੇਵੀਂ ਵਾਰ ਪ੍ਰਧਾਨ ਬਣੇ ਬਲਦੇਵ ਸਿੰਘ ਵਾਲੀਆ ਨੇ ਸੰਭਾਲਿਆ ਕਾਰਜਭਾਰ
ਛੇਵੀਂ ਵਾਰ ਪ੍ਰਧਾਨ ਬਣੇ ਬਲਦੇਵ ਸਿੰਘ ਵਾਲੀਆ ਨੇ ਸੰਭਾਲਿਆ ਕਾਰਜਭਾਰ
Publish Date: Thu, 05 Mar 2026 06:20 PM (IST)
Updated Date: Fri, 06 Mar 2026 04:09 AM (IST)

- ਵੱਡੀ ਗਿਣਤੀ ’ਚ ਇੱਕਠੇ ਹੋਏ ਮੁਲਾਜ਼ਮਾਂ ਨੇ ਵਿਖਾਇਆ ਉਤਸ਼ਾਹ ਫੋਟੋ ਨੰਬਰ-4 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : 27 ਫਰਵਰੀ ਨੂੰ ਹੋਈਆਂ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ’ਚ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੀਏਯੂ ਇੰਪਲਾਈਜ਼ ਯੂਨੀਅਨ ਦੀ ਨਵੀਂ ਚੁਣੀ ਗਈ ਐਗਜੈਕਟਿਵ ਨੇ ਵੀਰਵਾਰ ਨੂੰ ਬਲਦੇਵ ਸਿੰਘ ਵਾਲੀਆ ਪ੍ਰਧਾਨ ਤੇ ਜਨਰਲ ਸਕੱਤਰ ਮਨਮੋਹਣ ਸਿੰਘ ਦੀ ਅਗਵਾਈ ਹੇਠ ਯੂਨੀਅਨ ਦੇ ਦਫ਼ਤਰ ਵਿਖੇ 2026-2028 ਦੀ ਟਰਮ ਲਈ ਕਾਰਜਭਾਰ ਸੰਭਾਲਿਆ। ਇਲੈਕਸ਼ਨ ਕਮੇਟੀ ਦੇ ਚਿਅਰਮੈਨ ਜਗਜੀਤ ਸਿੰਘ ਨੇ ਆਪਣੀ ਪੂਰੀ ਕਮੇਟੀ ਨਾਲ ਯੂਨੀਅਨ ਦਫਤਰ ਪਹੁੰਚ ਕੇ ਨਵੇ ਚੁਣੇ ਅਹੁਦੇਦਾਰਾ ਨੂੰ ਰਸਮੀ ਤੋਰ ਤੇ ਯੂਨੀਅਨ ਦਫਤਰ ਦਾ ਚਾਰਜ਼ ਸੌਂਪਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਇੱਕਠੇ ਹੋਏ। ਜਨਰਲ ਸਕੱਤਰ ਮਨਮੋਹਨ ਸਿੰਘ ਵੱਲੋ ਇਲੈਕਸ਼ਨ ਕਮੇਟੀ ਦੇ ਚੇਅਰਮੈਨ, ਉਨਾਂ ਦੀ ਟੀਮ, ਸਮੂਹ ਸਾਥੀ ਗਰੁੱਪਾਂ ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਮੁਲਾਜ਼ਮਾਂ ਨੇ ਉਨਾਂ ਨੂੰ ਲਗਾਤਾਰ ਛੇਵੀ ਵਾਰ ਰਿਕਾਰਡ ਲੀਡ ਨਾਲ ਜਿਤਾ ਕੇ ਉਨਾਂ ਦੇ ਮੋਢਿਆਂ ’ਤੇ ਬਹੁਤ ਵੱਡੀ ਜਿੰਮੇਵਾਰੀ ਪਾਈ ਹੈ। ਉਨਾਂ ਮੁਲਾਜ਼ਮਾਂ ਨੂੰ ਕਿਹਾ ਕਿ ਆਉਣ ਵਾਲਾ ਸਮਾਂ ਮੁਲਾਜ਼ਮਾਂ ਲਈ ਬਹੁਤ ਸ਼ੰਘਰਸ਼ਪੂਰਨ ਹੈ ਅਤੇ ਮੁਲਾਜਮਾਂ ਨੂੰ ਵੱਡੇ ਸੰਘਰਸ਼ਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਬ ਗਰੁੱਪ ਵੱਲੋ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ, ਉਸ ’ਚ ਦਿੱਤੀਆਂ ਮੰਗਾਂ ਸਿਰੇ ਚਾੜ੍ਹਨ ਲਈ ਉਹ ਹਮੇਸ਼ਾ ਵਚਨਬੱਧ ਰਹਿਣਗੇ। ਇਸ ਮੌਕੇ ਹਰਜੀਤ ਸਿੰਘ ਖੰਟ, ਅਵਤਾਰ ਚੰਦ, ਲਾਲ ਬਹਾਦੁਰ ਯਾਦਵ, ਸੁਖਵਿੰਦਰ ਸਿੰਘ ਗਿੱਲ,ਕੇਸ਼ਵ ਸੈਣੀ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋ, ਰਣਜੀਤ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਦਾਸ, ਜਸਵੀਰ ਸਿੰਘ, ਸੰਦੀਪ ਪਾਠਕ, ਸੁਰਿੰਦਰ ਕੁਮਾਰ ਰਕੇਸ਼ ਕੌਡਲ, ਪ੍ਰਿੰਸ ਗਰਗ ਹਰਪ੍ਰੀਤ ਸਿੰਘ, ਕਰਮਵੀਰ ਸਿੰਘ, ਧਰਵਿੰਦਰ ਸਿੰਘ, ਕੁਲਵਿੰਦਰ ਸਿੰਘ,ਹੁਸਨ ਕੁਮਾਰ, ਬਲਜੀਤ ਸਿੰਘ, ਕੁਲਦੀਪ ਸਿੰਘ, ਕੇਵਲ ਸਿੰਘ, ਹਰਪਾਲ ਸਿੰਘ, ਨਰਿੰਦਰ ਕਾਲੜਾ, ਰਾਵਲ ਵਾਲੀਆ, ਜਤਿੰਦਰ ਕੁਮਾਰ, ਕੰਵਲਜੀਤ ਸਿੰਘ ਮਨਜਿੰਦਰ ਸਿੰਘ ਆਦਿ ਹਾਜ਼ਰ ਰਹੇ।