ਇੰਟਰਨੈਸ਼ਨਲ ਸਕੂਲ ਵਿੱਚ ਮਨਾਈ ਵਿਸਾਖੀ
ਇੰਟਰਨੈਸ਼ਨਲ ਸਕੂਲ ਵਿੱਚ ਮਨਾਈ ਵਿਸਾਖੀ
Publish Date: Mon, 13 Apr 2026 06:35 PM (IST)
Updated Date: Mon, 13 Apr 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਸਕੂਲ ਦੇ ਅਕਾਦਮਿਕ ਡਾਇਰੈਕਟਰ ਹਰਮਨ ਸਿੰਘ ਸੰਧੂ ਅਤੇ ਮਕੂਲ ਦੇ ਪ੍ਰਿੰਸੀਪਲ ਸ਼ੀਤਲ ਨਬੇਨਿਅਲ ਦੀ ਅਗਵਾਈ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸ਼ੀਤਲ ਨਥੈਨਿਅਲ ਨੇ ਕਿਹਾ ਕਿ ਵਿਸਾਖੀ ਮੌਕੇ ਕਿਸਾਨ ਆਪਣੀਆਂ ਕਣਕਾਂ ਦੀ ਵਾਢੀ ਕਰਦੇ ਹਨ ਅਤੇ ਖ਼ੁਸ਼ੀਆਂ ਪ੍ਰਗਟ ਕਰਦੇ ਹੋਏ ਭੰਗੜੇ ਪਾਉਂਦੇ ਹਨ। ਇਸ ਮੌਕੇ ਕੁਝ ਵਿਦਿਆਰਥੀਆਂ ਨੇ ਇਕ ਗੀਤ ਪੇਸ਼ ਕਰ ਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਦਾ ਵੀ ਪੇਸ਼ ਕੀਤਾ। ਪ੍ਰਿੰਸੀਪਲ ਨੇ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਅਤੇ ਇਸ ਤਿਉਹਾਰ ਦੇ ਮਹੱਤਵ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ।