ਅਵਤਾਰ ਬਾਈ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਹੋਵੇਗਾ ਭੇਂਟ
ਅਵਤਾਰ ਬਾਈ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਹੋਵੇਗਾ ਭੇਂਟ
Publish Date: Sun, 15 Mar 2026 07:55 PM (IST)
Updated Date: Mon, 16 Mar 2026 04:16 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਜ਼ੋਨ ਜੱਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਜਸਵੰਤ ਜ਼ੀਰਖ ਨੇ ਕਿਹਾ ਕਿ ਉੱਘੇ ਤਰਕਸ਼ੀਲ ਆਗੂ ਤੇ ਇਨਕਲਾਬੀ-ਜਮਹੂਰੀ ਲਹਿਰ ਦੀ ਨਾਮਵਾਰ ਸ਼ਖਸੀਅਤ ਅਵਤਾਰ ਬਾਈ ਜੀ ਦੇ ਘਰ ਉਹਨਾਂ ਦੀ ਜੀਵਨ ਸਾਥਣ, ਧੀਆਂ ਪੁੱਤਰਾਂ,ਸਾਕ ਸਬੰਧੀਆਂ, ਨਗਰ ਨਿਵਾਸੀਆਂ ਅਤੇ ਬਾਈ ਦੇ ਹਾਜ਼ਰ ਸੰਗੀ ਸਾਥੀਆਂ ਦੀ ਮਿਲਣੀ ਹੋਈ। ਜਿਸ ਵਿੱਚ ਪ੍ਰਮੁੱਖ ਤੌਰ ਤੇ ਬਾਈ ਅਵਤਾਰ ਦੇ ਬੋਲਾਂ ਨੂੰ ਪੁਗਾਉਂਦਿਆਂ ਅਤੇ ਪਰਿਵਾਰ ਦੀ ਰਜ਼ਾ ਤੇ ਫੁੱਲ ਚੜ੍ਹਾਉਂਦੇ ਹੋਏ ਇਹ ਵਿਚਾਰ ਬਣਿਆਂ ਹੈ ਕਿ 16 ਮਾਰਚ 1:30 ਵਜੇ ਅਵਤਾਰ ਬਾਈ ਦੇ ਘਰ, ਪਿੰਡ ਕੋਠੇ ਜੀਵਾ( ਨੇੜੇ ਸ਼ੇਰ ਪੁਰ ਚੌਕ) ਜਗਰਾਓਂ ਵਿਖੇ ਉਨ੍ਹਾਂ ਨੂੰ ਨਿੱਘੀ ਸਲਾਮ ਵਿਦਾਇਗੀ ਦੇਣ ਲਈ ਇਕੱਤਰਤਾ ਹੋਏਗੀ। ਇਸ ਉਪਰੰਤ ਬਿਲਕੁਲ ਠੀਕ 2 ਵਜੇ ਘਰੋਂ ਫੁੱਲਾਂ, ਫਲੈਕਸਾਂ ਨਾਲ਼ ਸਜੀ ਮ੍ਰਿਤਕ ਦੇਹ ਲੈ ਕੇ ਕਾਫ਼ਲਾ ਈਐੱਸਆਈ ਹਸਪਤਾਲ ਲੁਧਿਆਣਾ ਮੈਡੀਕਲ ਖੋਜ਼ ਕਾਰਜਾਂ ਲਈ ਭੇਟ ਕਰਨ ਵਾਸਤੇ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਸਭ ਨੂੰ 1:30 ਵਜੇ ਬਾਅਦ ਦੁਪਹਿਰ ਕੋਠੇ ਜੀਵਾ ਵਿਖੇ ਪੁੱਜਣ ਦੀ ਖੇਚਲ ਕਰਨ ਦੀ ਬੇਨਤੀ ਕੀਤੀ ਗਈ ਹੈ, ਤਾਂ ਜੋ ਸਮੇਂ ਸਿਰ ਲੁਧਿਆਣਾ ਲਈ ਰਵਾਨਾ ਹੋ ਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਭੇਟ ਕੀਤਾ ਜਾ ਸਕੇ।