ਔਡੀ ਦੀ ਭੁੱਖ: ਵਿਆਹੁਤਾ ਨੂੰ ਤਸੀਹੇ ਦੇਣ ਵਾਲੇ ਸਹੁਰਿਆਂ ਦੀ ਹੁਣ ਖ਼ੈਰ ਨਹੀਂ; ਪਤੀ ਤੇ ਸੱਸ 'ਤੇ FIR ਦਰਜ
ਦਹੇਜ ਵਿੱਚ ਔਡੀ ਕਾਰ ਲਿਆਉਣ ਦੀ ਮੰਗ ਕਰਕੇ ਵਿਆਹੁਤਾ ਨੂੰ ਤਸੀਹੇ ਦੇਣ ਦੇ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਲੜਕੀ ਦੇ ਪਤੀ ਅਤੇ ਸੱਸ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਐਫਆਈਆਰ ਤਕਰੀਬਨ ਢਾਈ ਮਹੀਨਿਆਂ ਦੀ ਪੜਤਾਲ ਉਪਰੰਤ ਦਰਜ ਕੀਤੀ ਹੈ। 8 ਨਵੰਬਰ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਨਿਊ ਸਰਾਭਾ ਨਗਰ ਦੀ ਰਹਿਣ ਵਾਲੀ ਦੀਕਸ਼ਿਤਾ ਜੈਨ ਨੇ ਦੱਸਿਆ ਕਿ ਸਾਲ 2021 ਵਿੱਚ ਉਸ ਦਾ ਵਿਆਹ ਕਿਚਲੂ ਨਗਰ ਦੇ ਰਹਿਣ ਵਾਲੇ ਪੁਲਕਿਤ ਸਿੰਗਲਾ ਨਾਲ ਹੋਇਆ ਸੀ।
Publish Date: Fri, 30 Jan 2026 03:01 PM (IST)
Updated Date: Fri, 30 Jan 2026 03:03 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਦਹੇਜ ਵਿੱਚ ਔਡੀ ਕਾਰ ਲਿਆਉਣ ਦੀ ਮੰਗ ਕਰਕੇ ਵਿਆਹੁਤਾ ਨੂੰ ਤਸੀਹੇ ਦੇਣ ਦੇ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਲੜਕੀ ਦੇ ਪਤੀ ਅਤੇ ਸੱਸ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਐਫਆਈਆਰ ਤਕਰੀਬਨ ਢਾਈ ਮਹੀਨਿਆਂ ਦੀ ਪੜਤਾਲ ਉਪਰੰਤ ਦਰਜ ਕੀਤੀ ਹੈ। 8 ਨਵੰਬਰ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਨਿਊ ਸਰਾਭਾ ਨਗਰ ਦੀ ਰਹਿਣ ਵਾਲੀ ਦੀਕਸ਼ਿਤਾ ਜੈਨ ਨੇ ਦੱਸਿਆ ਕਿ ਸਾਲ 2021 ਵਿੱਚ ਉਸ ਦਾ ਵਿਆਹ ਕਿਚਲੂ ਨਗਰ ਦੇ ਰਹਿਣ ਵਾਲੇ ਪੁਲਕਿਤ ਸਿੰਗਲਾ ਨਾਲ ਹੋਇਆ ਸੀ।
ਲੜਕੀ ਦੇ ਪਰਿਵਾਰ ਨੇ ਉਸਦੇ ਸਹੁਰਿਆਂ ਨੂੰ ਵਿਆਹ ਦੇ ਸਮੇਂ 50 ਲੱਖ ਰੁਪਏ ਕੈਸ਼ ਦਿੱਤਾ ਸੀ। ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਲੜਕੀ ਦਾ ਪਤੀ ਅਤੇ ਉਸ ਦੀ ਸੱਸ ਹੋਰ ਦਹੇਜ ਲਿਆਉਣ ਲਈ ਕਹਿਣ ਲੱਗ ਪਏ। ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜਮ ਉਸ ਕੋਲੋਂ ਔਡੀ ਗੱਡੀ ਦੀ ਮੰਗ ਕਰਕੇ ਮਾਨਸਿਕ ਅਤੇ ਸਰੀਰਕ ਤਸੀਹੇ ਦਿੰਦੇ ਸਨ। ਇਸ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪੜਤਾਲ ਕਰਕੇ ਦੀਕਸ਼ਿਤਾ ਦੇ ਪਤੀ ਪੁਲਕਿਤ ਸਿੰਗਲਾ ਅਤੇ ਸੱਸ ਸਿੰਮੀ ਸਿੰਗਲਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।