ਦੁਕਾਨ ਦੀ ਭੰਨ-ਤੋੜ ਕਰ ਕੇ ਜ਼ਮੀਨ ਨੂੰ ਸਕੂਟਰ ਸਟੈਂਡ ਨਾਲ ਮਿਲਾਉਣ ਦੀ ਕੀਤੀ ਕੋਸ਼ਿਸ਼
ਦੁਕਾਨ ਦੀ ਭੰਨ ਤੋੜ ਕਰਕੇ ਜ਼ਮੀਨ ਨੂੰ ਸਕੂਟਰ ਸਟੈਂਡ ਨਾਲ ਮਿਲਾਉਣ ਦੀ ਕੀਤੀ ਕੋਸ਼ਿਸ਼
Publish Date: Wed, 18 Mar 2026 09:36 PM (IST)
Updated Date: Thu, 19 Mar 2026 04:13 AM (IST)

* ਕਿਰਾਏਦਾਰ ਦੀ ਸ਼ਿਕਾਇਤ ’ਤੇ ਤਿੰਨ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ’ਚ ਦੁਕਾਨ ਦੀ ਭੰਨ-ਤੋੜ ਕਰ ਕੇ ਕੁਝ ਵਿਅਕਤੀਆਂ ਨੇ ਉਸ ਪ੍ਰਾਪਰਟੀ ਨੂੰ ਸਕੂਟਰ ਸਟੈਂਡ ’ਚ ਮਿਲਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ ਥਾਣਾ-7 ਦੀ ਪੁਲਿਸ ਨੇ ਕਿਰਾਏਦਾਰ ਦੀ ਸ਼ਿਕਾਇਤ ’ਤੇ ਦੋ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ-7 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਤੇਜ਼ ਇਨਕਲੇਵ ਭਾਮੀਆਂ ਰੋਡ ਵਾਸੀ ਹਰੀਸ਼ ਨੇ ਦੱਸਿਆ ਕਿ ਉਸ ਦੇ ਪਿਤਾ ਰਜਿੰਦਰ ਗੁਪਤਾ ਨੇ 40 ਸਾਲ ਤੋਂ ਔਰਤ ਕੋਲੋਂ ਬੀ 31-2 ਸਮਰਾਲਾ ਚੌਕ ਚੰਡੀਗੜ੍ਹ ਰੋਡ ’ਤੇ ਇਕ ਦੁਕਾਨ ਕਿਰਾਏ ’ਤੇ ਲਈ ਸੀ ਤੇ ਉੱਥੇ ਕਨਫੈਕਸ਼ਰੀ ਦਾ ਕੰਮ ਕੀਤਾ ਜਾਂਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਕੰਮ ਨੂੰ ਉਹ ਖ਼ੁਦ ਦੇਖਣ ਲੱਗ ਪਏ। ਕੁਝ ਦਿਨ ਪਹਿਲਾਂ ਮੀਂਹ ਪੈਣ ਕਾਰਨ ਛੱਤ ਦਾ ਇਕ ਹਿੱਸਾ ਡਿੱਗ ਗਿਆ, ਜਿਸ ਤੋਂ ਬਾਅਦ ਦੁਕਾਨਦਾਰ ਨੇ ਮਕਾਨ ਮਾਲਕਾਂ ਨੂੰ ਦੁਕਾਨ ਦੀ ਰਿਪੇਅਰ ਕਰਵਾਉਣ ਲਈ ਆਖਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਰਿਪੇਅਰ ਦੇ ਨਾਮ ’ਤੇ ਪੂਰੀ ਦੁਕਾਨ ਭੰਨ ਕੇ ਪਿਛਲੇ ਪਾਸਿਓਂ ਸਕੂਟਰ ਸਟੈਂਡ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਜਦ ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿੱਚ ਪੁਲਿਸ ਨੇ ਹਰੀਸ਼ ਕੁਮਾਰ ਦੀ ਸ਼ਿਕਾਇਤ ਤੇ ਸਮਰਾਲਾ ਚੌਂਕ ਚੰਡੀਗੜ੍ਹ ਰੋਡ ਵਾਸੀ ਮੁਖਤਿਆਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ’ਚ ਲਿਪਤ ਹੋਰ ਵਿਅਕਤੀਆਂ ਦੀ ਤਲਾਸ਼ ਕਰ ਰਹੀ ਹੈ।