ਅਦਾਲਤੀ ਸਟੇਅ ਦੇ ਬਾਵਜੂਦ ਪਲਾਟ ’ਤੇ ਉਸਾਰੀ ਕਰਨ ਦੀ ਕੋਸ਼ਿਸ਼
ਅਦਾਲਤ ਦੇ ਸਟੇਅ ਦੇ ਬਾਵਜੂਦ ਪਲਾਟ ਤੇ ਉਸਾਰੀ ਕਰਨ ਦੀ ਕੋਸ਼ਿਸ਼
Publish Date: Sat, 14 Mar 2026 09:01 PM (IST)
Updated Date: Sun, 15 Mar 2026 04:19 AM (IST)
* ਪੜਤਾਲ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ਰਾਭਾ ਨਗਰ ਦੇ ਈ-ਬਲਾਕ ’ਚ ਅਦਾਲਤੀ ਸਟੇਅ ਆਰਡਰ ਦੇ ਬਾਵਜੂਦ ਇਕ ਪਲਾਟ ’ਤੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ’ਚ ਥਾਣਾ-5 ਦੀ ਪੁਲਿਸ ਨੇ ਸਰਾਭਾ ਨਗਰ ਡੀ ਬਲਾਕ ਵਾਸੀ ਹਰਬੀਰ ਕੌਰ ਦੀ ਸ਼ਿਕਾਇਤ ’ਤੇ ਪੱਖੋਵਾਲ ਰੋਡ ਦੇ ਸੰਤ ਈਸ਼ਰ ਸਿੰਘ ਨਗਰ ਵਾਸੀ ਰੋਤਾਸ਼ ਨਾਗੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਬੀਰ ਕੌਰ ਨੇ ਦੱਸਿਆ ਕਿ ਉਸ ਦੀ ਇਕ ਪ੍ਰਾਪਰਟੀ ਮਕਾਨ ਨੰਬਰ 54 ਈ ਸਰਾਭਾ ਨਗਰ ’ਚ ਹੈ। 360 ਵਰਗ ਗਜ ਦੇ ਇਸ ਪਲਾਟ ਤੇ ਮਾਣਯੋਗ ਅਦਾਲਤ ਵੱਲੋਂ ਸਟੇਅ ਆਰਡਰ ਦਿੱਤੇ ਹੋਏ ਹਨ। ਸਟੇਅ ਆਰਡਰ ਦੇ ਬਾਵਜੂਦ ਇਸ ਪ੍ਰਾਪਰਟੀ ਤੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਜਦ ਹਰਬੀਰ ਕੌਰ ਨੇ ਰੋਕਿਆ ਤਾਂ ਮੁਲਜ਼ਮ ਨੇ ਉਸ ਨਾਲ ਗਾਲੀ ਗਲੋਚ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿੱਚ ਥਾਣਾ-5 ਦੀ ਪੁਲਿਸ ਨੇ ਹਰਬੀਰ ਕੌਰ ਦੀ ਸ਼ਿਕਾਇਤ ਤੇ ਰੋਤਾਸ਼ ਨਾਗੀਆ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।