ਆਸ਼ਾ ਵਰਕਰਾਂ ਨੂੰ ਮਿਲੇਗਾ 30 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਦਾ ਲਾਭ
ਆਸ਼ਾ ਵਰਕਰਾਂ ਨੂੰ ਮਿਲੇਗਾ 30 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਦਾ ਲਾਭ
Publish Date: Sat, 21 Feb 2026 06:06 PM (IST)
Updated Date: Sat, 21 Feb 2026 06:09 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਜਨਰਲ ਸਕੱਤਰ ਬਲਵੀਰ ਕੌਰ ਗਿੱਲ ਨੇ ਦੱਸਿਆ ਕਿ ਮੋਰਚੇ ਦੀ ਚੇਅਰਪਰਸ਼ਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਅਤੇ ਅਮਰਜੀਤ ਕੌਰ ਰਣ ਸਿੰਘ ਵਾਲਾ ਕਨਵੀਨਰ, ਰਾਣੋਂ ਖੇੜੀ ਗਿੱਲਾਂ ਕਨਵੀਨਰ, ਹਰਿੰਦਰ ਕੌਰ ਸ਼ਤੁਰਾਣਾ ਪਟਿਆਲਾ ਕਨਵੀਨਰ ਅਤੇ ਬਲਵੀਰ ਕੌਰ ਗਿੱਲ ਪੰਜਾਬ ਜਨਰਲ ਸਕੱਤਰ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਨੈਸ਼ਨਲ ਹੈਲਥ ਮਿਸ਼ਨ ਦੀ ਪ੍ਰਬੰਧ ਨਿਰਦੇਸ਼ਕਾ ਮੋਨਿਕਾ ਬੱਬਰ, ਸੀ ਏ ਸੌਰਵ ਗੁਪਤਾ ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਪੀਐਸਏਐਸ- 1 ਦੀ ਅਗਵਾਈ ਵਿਚ ਬੈਂਕ ਅਧਿਕਾਰੀ ਦੀਪਕ ਅਰੋੜਾ ਅਤੇ ਵਿਕਾਸ ਡੋਗਰਾ ਨਾਲ ਹੋਈ। ਇਸ ਮੌਕੇ ਮਿਸ਼ਨ ਨਿਰਦੇਸ਼ਕਾ ਮੋਨਿਕਾ ਬੱਬਰ ਨੇ ਮੋਰਚੇ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਮਿਸ਼ਨ ਵੱਲੋਂ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਨਾਲ ਕੋਈ ਦੁਰਘਟਨਾ ਵਾਪਰਨ ਤੇ ਸਬੰਧਤ ਨੂੰ ਇਲਾਜ ਲਈ 30 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਅਤੇ ਕੁਦਰਤੀ ਮੌਤ ਹੋਣ ਤੇ ਪਰਿਵਾਰ ਨੂੰ 5 ਲੱਖ ਰੁਪਏ ਬੀਮਾ ਯੋਜਨਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਮੋਰਚੇ ਦੇ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਕਿ ਉਕਤ ਬੀਮਾ ਯੋਜਨਾਵਾਂ ਦਾ ਲਾਭ ਲੈਣ ਲਈ ਆਸ਼ਾ ਵਰਕਰ ਅਤੇ ਫੈਸਿਲੀਟੇਟਰਜ ਆਪਣਾ ਖਾਤਾ ਬੈਂਕ ਆਫ ਇੰਡੀਆ ਵਿਚ ਖੁਲ੍ਹਵਾਉਣ ਨੂੰ ਤਰਜੀਹ ਦੇਣ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਦੀ ਉਕਤ ਮੰਗ ਲਈ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਜਨਰਲ ਸਕੱਤਰ ਗਿੱਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਹੋਰ ਮੰਗਾਂ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਬਲਵਿੰਦਰ ਕੌਰ, ਬਲਵਿੰਦਰ ਕੌਰ ਕਮੇਟੀ ਮੈਂਬਰ, ਪਰਮਜੀਤ ਕੌਰ, ਜਸਵਿੰਦਰ ਕੌਰ ਮੈਂਬਰ, ਸੁਰਜਿੰਦਰ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ ਅਤੇ ਜਸਵੀਰ ਕੌਰ ਆਦਿ ਅਹੁਦੇਦਾਰ ਵੀ ਮੌਜੂਦ ਸਨ।